ਪੰਜ ਲੱਖ ਦੀਆਂ ਨਕਲੀ ਦਵਾਈਆਂ ਜ਼ਬਤ
04:40 AM May 05, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਮਈ
ਦਿੱਲੀ ਦੇ ਡਰੱਗ ਕੰਟਰੋਲ ਵਿਭਾਗ ਨੇ ਇੱਥੋਂ ਦੇ ਸਭ ਤੋਂ ਵੱਡੇ ਦਵਾਈ ਬਾਜ਼ਾਰ ਚਾਂਦਨੀ ਚੌਕ ਵਿੱਚ ਸਥਿਤ ਭਾਗੀਰਥ ਪੈਲੇਸ ਤੋਂ ਪੰਜ ਲੱਖ ਤੋਂ ਵੱਧ ਨਕਲੀ ਦਵਾਈਆਂ ਜ਼ਬਤ ਕੀਤੀਆਂ। ਪਿਛਲੇ ਮਹੀਨੇ ਵੀ ਵਿਭਾਗ ਨੇ ਇੱਥੋਂ 2.5 ਲੱਖ ਰੁਪਏ ਦੀਆਂ ਨਕਲੀ ਦਵਾਈਆਂ ਜ਼ਬਤ ਕੀਤੀਆਂ ਸਨ। ਇਸ ਕਾਰੋਬਾਰ ਦੀਆਂ ਜੜ੍ਹਾਂ ਪੁਡੂਚੇਰੀ ਤੋਂ ਹਿਮਾਚਲ ਪ੍ਰਦੇਸ਼, ਯੂਪੀ, ਉਤਰਾਖੰਡ, ਹਰਿਆਣਾ ਤੱਕ ਫੈਲੀਆਂ ਹੋਈਆਂ ਸਨ। 2022 ਅਤੇ 2025 ਦਰਮਿਆਨ ਐੱਨਸੀਆਰ ਵਿੱਚ 17 ਕਰੋੜ ਰੁਪਏ ਤੋਂ ਵੱਧ ਦੀਆਂ ਨਕਲੀ ਦਵਾਈਆਂ ਜ਼ਬਤ ਕੀਤੀਆਂ ਗਈਆਂ। ਇਨ੍ਹਾਂ ਮਾਮਲਿਆਂ ਵਿੱਚ 35 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਦਿੱਲੀ ਵਿੱਚ ਏਮਜ਼ ਅਤੇ ਹੋਰ ਵੱਡੇ ਹਸਪਤਾਲਾਂ ਦੀ ਮੌਜੂਦਗੀ ਕਾਰਨ ਨਕਲੀ ਦਵਾਈ ਵੇਚਣ ਵਾਲੇ ਕੈਂਸਰ, ਗੁਰਦੇ, ਜਿਗਰ ਅਤੇ ਦਿਲ ਵਰਗੀਆਂ ਗੰਭੀਰ ਬਿਮਾਰੀਆਂ ਲਈ ਮਹਿੰਗੀਆਂ ਦਵਾਈਆਂ ਦੀਆਂ ਨਕਲੀ ਦਵਾਈਆਂ ਬਣਾ ਰਹੇ ਹਨ।
Advertisement
Advertisement