ਖਾਲਸਾ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਤਗ਼ਮੇ
05:52 AM Apr 07, 2025 IST
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 6 ਅਪਰੈਲ
ਇੱਥੋਂ ਦੇ ਫੇਜ਼ ਅੱਠ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਦੇ ਖਿਡਾਰੀਆਂ ਨੇ ਕੌਮੀ ਸਕੂਲ ਖੇਡਾਂ ਅਤੇ ਕੈਡਿਟ ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨੇ ਦੇ ਦੋ ਅਤੇ ਕਾਂਸੀ ਦਾ ਇੱਕ ਤਗ਼ਮਾ ਹਾਸਲ ਕੀਤਾ।
ਪ੍ਰਿੰਸੀਪਲ ਜਗਦੀਪ ਸਿੰਘ ਮਾਵੀ, ਖੇਡ ਅਧਿਆਪਕ ਵਰਿੰਦਰ ਸਿੰਘ ਮਨੌਲੀ ਅਤੇ ਹਰਿੰਦਰ ਕੌਰ ਨੇ ਦੱਸਿਆ ਕਿ ਮੋਨਿਕਾ ਨੇ ਅੰਡਰ-19 ਵਰਗ ਦੇ 45 ਕਿਲੋ ਭਾਰ ਦੇ ਵੇਟਲਿਫ਼ਟਿੰਗ ਮੁਕਾਬਲੇ ਵਿਚ ਦਿੱਲੀ ਵਿਖੇ ਹੋਈਆਂ ਕੌਮੀ ਸਕੂਲ ਖੇਡਾਂ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਮਹਾਂਰਾਸ਼ਟਰ ਦੇ ਊਨਾ ਵਿਖੇ ਹੋਏ ਕੈਡਿਟ ਨੈਸ਼ਨਲ ਚੈਂਪੀਅਨਸ਼ਿਪ ਵਿਚ ਅੰਡਰ-17 ਵਰਗ ਦੇ 90 ਕਿਲੋ ਭਾਰ ਵਾਲੇ ਜੂਡੋ ਮੁਕਾਬਲੇ ਵਿਚ ਰਾਮ ਕੁਮਾਰ ਨੇ ਸੋਨੇ ਦਾ ਤਗ਼ਮਾ ਜਿੱਤਿਆ। ਇੱਥੇ ਹੀ ਅੰਡਰ 19 ਵਰਗ ਦੇ 66 ਕਿਲੋ ਮੁਕਾਬਲੇ ਵਿਚ ਧਰਮੇਸ਼ ਸਿੰਘ ਨੇ ਸੋਨੇ ਦਾ ਤਗ਼ਮਾ ਜਿੱਤਿਆ। ਪ੍ਰਿੰਸੀਪਲ ਤੇ ਸਕੂਲ ਮੈਨੇਜਮੈਂਟ ਨੇ ਖ਼ਿਡਾਰੀਆਂ ਤੇ ਖੇਡ ਅਧਿਆਪਕਾਂ ਨੂੰ ਵਧਾਈ ਦਿੱਤੀ।
Advertisement
Advertisement
Advertisement