ਚੰਡੀਗੜ੍ਹ ਵਿੱਚ ਸ਼ਰਾਬ ਦੇ 48 ਠੇਕਿਆਂ ਦੀ ਨਿਲਾਮੀ 21 ਨੂੰ
05:58 AM Apr 13, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਪਰੈਲ
ਯੁਟੀ ਪ੍ਰਸ਼ਾਸਨ ਦੇ ਕਰ ਅਤੇ ਆਬਕਾਰੀ ਵਿਭਾਗ ਨੇ ਸ਼ਹਿਰ ਵਿਚਲੇ ਸ਼ਰਾਬ ਦੇ 48 ਠੇਕਿਆਂ ਦੀ ਨਿਲਾਮੀ ਲਈ ਪ੍ਰੀਕਿਰਿਆ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ 21 ਅਪਰੈਲ ਨੂੰ ਹੋਵੇਗੀ। ਇਸ ਲਈ ਕਰ ਤੇ ਆਬਕਾਰੀ ਵਿਭਾਗ ਨੇ ਚਾਹਵਾਨ ਖਰੀਦਦਾਰਾਂ ਤੋਂ ਆਨਲਾਈਨ ਅਰਜ਼ੀਆਂ ਮੰਗ ਲਈਆਂ ਹਨ। ਇਹ ਅਰਜ਼ੀਆਂ 21 ਅਪਰੈਲ ਨੂੰ ਸਭ ਦੇ ਸਾਹਮਣੇ ਖੋਲ੍ਹੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਕਰ ਤੇ ਆਬਕਾਰੀ ਵਿਭਾਗ ਨੇ ਸ਼ਹਿਰ ਦੇ ਸ਼ਰਾਬ ਦੇ 97 ਠੇਕਿਆਂ ਦੀ ਨਿਲਾਮੀ 21 ਮਾਰਚ ਨੂੰ ਕੀਤੀ ਸੀ। ਇਸ ਦੌਰਾਨ 96 ਸ਼ਰਾਬ ਦੇ ਠੇਕਿਆਂ ਤੋਂ ਵਿਭਾਗ ਨੇ 439 ਕਰੋੜ ਰੁਪਏ ਦੀ ਰਿਜ਼ਰਵ ਕੀਮਤ ਦੇ ਮੁਕਾਬਲੇ ਲਾਇਸੈਂਸ ਫੀਸ ਵਿੱਚ 606 ਕਰੋੜ ਰੁਪਏ ਕਮਾਏ ਸਨ। ਇਨ੍ਹਾਂ ਸ਼ਰਾਬ ਠੇਕਿਆਂ ਵਿੱਚੋਂ 48 ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸ ਬੈਂਕ ਗਾਰੰਟੀ ਜਮ੍ਹਾਂ ਨਾ ਕਰਵਾਉਣ ਕਰਕੇ ਰੱਦ ਕਰ ਦਿੱਤੇ ਹਨ।
Advertisement
Advertisement