ਰਮੇਸ਼ ਵਰਮਾ ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ
05:59 AM Apr 13, 2025 IST
ਕੁਰਾਲੀ (ਪੱਤਰ ਪ੍ਰੇਰਕ): ਕਾਂਗਰਸ ਨੇ ਨੌਜਵਾਨ ਆਗੂ ਰਮੇਸ਼ ਕੁਮਾਰ ਵਰਮਾ ਨੂੰ ਜ਼ਿਲ੍ਹਾ ਇਕਾਈ ਦਾ ਜਨਰਲ ਸਕੱਤਰ ਤੇ ਸ਼ਿਵ ਵਰਮਾ ਨੂੰ ਜ਼ਿਲ੍ਹਾ ਇਕਾਈ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਹਲਕਾ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਦੋਵਾਂ ਨੂੰ ਨਿਯੁਕਤ ਪੱਤਰ ਸੌਂਪੇ। ਰਮੇਸ਼ ਤੇ ਸ਼ਿਵ ਵਰਮਾ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ। ਇਸ ਮੌਕੇ ਰਾਕੇਸ਼ ਕਾਲੀਆ, ਪਰਮਜੀਤ ਕੌਰ, ਰਾਜਿੰਦਰ ਵਰਮਾ, ਪਿਆਰਾ ਸਿੰਘ, ਭੁਪਿੰਦਰ ਸਿੰਘ, ਰਮੇਸ਼ ਕੁਮਾਰ ਕਾਲੀਆ, ਰਾਹੁਲ ਵਰਮਾ, ਸਿਟੀ ਕਾਂਗਰਸ ਦੇ ਮੀਤ ਪ੍ਰਧਾਨ ਪ੍ਰਸ਼ਾਂਤ, ਮੋਹਿਤ ਵਰਮਾ ਅਤੇ ਕੁਲਦੀਪ ਸਿੰਘ ਓਇੰਦ ਹਾਜ਼ਰ ਸਨ।
Advertisement
Advertisement