ਥਾਣਾ ਮੁਖੀ ਮਨਦੀਪ ਸਿੰਘ ਦਾ ਤਬਾਦਲਾ; ਸੁਮੀਤ ਮੋਰ ਬਣੇ ਡੇਰਾਬੱਸੀ ਦੇ ਨਵਾਂ ਥਾਣਾ ਮੁਖੀ
05:59 AM Apr 17, 2025 IST
ਹਰਜੀਤ ਸਿੰਘ
Advertisement
ਡੇਰਾਬੱਸੀ, 16 ਅਪਰੈਲ
ਸਿਵਲ ਹਸਪਤਾਲ ਵਿੱਚ ਲੰਘੇ ਦਿਨੀਂ ਹੋਈ ਪਿੰਡ ਮੁਕੰਦਪੁਰ ਦੇ ਦੋ ਧੜਿਆਂ ਵਿਚਕਾਰ ਖੂਨੀ ਝੜਪ ਦੇ ਮਾਮਲੇ ਵਿੱਚ ਐੱਸਐੱਸਪੀ ਮੁਹਾਲੀ ਡਾ. ਦੀਪਕ ਪਾਰਿਕ ਵੱਲੋਂ ਮਾਮਲੇ ਵਿੱਚ ਕਥਿਤ ਤੌਰ ’ਤੇ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਥਾਣਾ ਮੁਖੀ ਇੰਸਪੈਕਟਰ ਮਨਦੀਪ ਸਿੰਘ ’ਤੇ ਗਾਜ ਸੁੱਟੀ ਹੈ। ਮਾਮਲੇ ਵਿੱਚ ਲਾਪ੍ਰਵਾਹੀ ਵਰਤਣ ਦੇ ਕਥਿਤ ਦੋਸ਼ਾਂ ਵਿੱਚ ਮਨਦੀਪ ਸਿੰਘ ਦੀ ਬਦਲੀ ਪੁਲੀਸ ਲਾਈਨ ਵਿੱਚ ਕਰ ਦਿੱਤੀ ਗਈ ਹੈ ਜਦਕਿ ਉਨ੍ਹਾਂ ਦੀ ਥਾਂ ਇੰਸਪੈਕਟਰ ਸੁਮੀਤ ਮੋਰ ਨੂੰ ਨਵਾਂ ਥਾਣਾ ਮੁਖੀ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਇੰਸਪੈਕਟਰ ਸੁਮੀਤ ਮੋਰ ਸਾਈਬਰ ਸੈੱਲ ਵਿੱਚ ਤਾਇਨਾਤ ਸੀ। ਸੁਮੀਤ ਮੋਰ ਇਸ ਤੋਂ ਪਹਿਲਾਂ ਹਲਕਾ ਡੇਰਾਬੱਸੀ ਦੇ ਢਕੋਲੀ ਥਾਣਾ ਵਿੱਚ ਬਤੌਰ ਥਾਣਾ ਮੁਖੀ ਰਹਿ ਚੁੱਕੇ ਹਨ। ਨਵੇਂ ਥਾਣਾ ਮੁਖੀ ਸੁਮੀਤ ਮੋਰ ਨੇ ਕਿਹਾ ਕਿ ਐੱਸਐੱਸਪੀ ਮੁਹਾਲੀ ਦੇ ਹੁਕਮਾਂ ’ਤੇ ਅੱਜ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂਕਿਹਾ ਕਿ ਕਾਨੂੰਨ ਵਿਵਸਥਾ ਬਣਾਏ ਰੱਖਣਾ ਉਨ੍ਹਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ।
Advertisement
Advertisement