ਅੰਬਾਲਾ ਸਟੇਸ਼ਨ ’ਤੇ ਲੱਗੇਗਾ ਆਧੁਨਿਕ ਕੋਚ ਗਾਈਡਿੰਗ ਸਿਸਟਮ
05:14 AM May 04, 2025 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 3 ਮਈ
ਅੰਬਾਲਾ ਰੇਲਵੇ ਡਿਵੀਜ਼ਨ ਰੇਲ ਗੱਡੀਆਂ ਅਤੇ ਕੋਚਾਂ ਦੇ ਆਉਣ ਬਾਰੇ ਸਹੀ ਜਾਣਕਾਰੀ ਦੇਣ ਲਈ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ 10-12 ਸਾਲ ਪੁਰਾਣੇ ਕੋਚ ਗਾਈਡੈਂਸ ਸਿਸਟਮ ਨੂੰ ਹਟਾ ਕੇ ਅਤਿ-ਆਧੁਨਿਕ ਕੋਚ ਮਾਰਗ ਦਰਸ਼ਨ ਪ੍ਰਣਾਲੀਆਂ ਕਾਇਮ ਕਰਨ ਜਾ ਰਿਹਾ ਹੈ। ਨਵੀਆਂ ਪ੍ਰਣਾਲੀਆਂ ਦੀ ਸਥਾਪਨਾ ਨਾਲ ਯਾਤਰੀਆਂ ਨੂੰ ਰੇਲ ਗੱਡੀ ਦੇ ਆਉਣ ਦੇ ਸਮੇਂ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਅੰਬਾਲਾ ਕੈਂਟ ਸਟੇਸ਼ਨ ਤੋਂ ਬਾਅਦ ਇਹ ਸਹੂਲਤ ਡਿਵੀਜ਼ਨ ਦੇ ਅਧੀਨ ਆਉਣ ਵਾਲੇ ਹੋਰ ਰੇਲਵੇ ਸਟੇਸ਼ਨਾਂ ‘ਤੇ ਵੀ ਉਪਲਬਧ ਕਰਵਾਈ ਜਾਵੇਗੀ।
Advertisement
Advertisement