ਮੁਹਾਲੀ ਨੇ ਜਿੱਤਿਆ ਕ੍ਰਿਕਟ ਟੂਰਨਾਮੈਂਟ
05:14 AM May 04, 2025 IST
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੁਹਾਲੀ ਨੇ ਅੰਡਰ-16 ਇੰਟਰ-ਜ਼ਿਲ੍ਹਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਟੂਰਨਾਮੈਂਟ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾਈਟਲ ਆਪਣੇ ਨਾਮ ਕਰ ਲਿਆ ਹੈ। ਚਾਰ ਰੋਜ਼ਾ ਟੂਰਨਾਮੈਂਟ ਪੀਸੀਏ ਸਟੇਡੀਅਮ ਪਿੰਡ ਤੀੜਾ ਨਿਊ ਚੰਡੀਗੜ੍ਹ ਵਿੱਚ ਖੇਡਿਆ ਗਿਆ। ਇਸ ਦੌਰਾਨ ਮੁਹਾਲੀ ਨੇ ਰੋਪੜ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ। ਇਸ ਟੂਰਨਾਮੈਂਟ’ਚ 22 ਜ਼ਿਲ੍ਹਿਆਂ ਟੀਮਾਂ ਨੇ ਹਿੱਸਾ ਲਿਆ ਜੋ ਚਾਰ ਪੂਲਾਂ ’ਚ ਵੰਡੀਆਂ ਗਈਆਂ। ਮੁਹਾਲੀ ਨੂੰ ਪੂਲ ਏ ਵਿੱਚ ਰੋਪੜ, ਨਵਾਂ ਸ਼ਹਿਰ, ਫ਼ਤਹਿਗੜ੍ਹ ਸਾਹਿਬ, ਕਪੂਰਥਲਾ ਅਤੇ ਹੁਸ਼ਿਆਰਪੁਰ ਨਾਲ ਰੱਖਿਆ ਗਿਆ।
Advertisement
Advertisement