ਸਾਬਕਾ ਕਰਨਲ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਹੋਰ ਕਾਬੂ
05:59 AM Apr 13, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਪਰੈਲ
ਸਾਈਬਰ ਕ੍ਰਾਈਮ ਸੈੱਲ ਦੀ ਟੀਮ ਨੇ ਸੇਵਾਮੁਕਤ ਕਰਨਲ ਦੀਲਿਪ ਸਿੰਘ ਨੂੰ ਡਿਜੀਟਲ ਗ੍ਰਿਫ਼ਤਾਰ ਕਰਕੇ 3.41 ਕਰੋੜ ਰੁਪਏ ਦੀ ਠੱਗੀ ਮਾਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਸੁਨੀਲ ਕੁਮਾਰ ਵਾਸੀਆਨ ਸਿਰਸਾ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਹੁਣ ਤੱਕ ਪੰਜ ਗ੍ਰਿਫ਼ਤਾਰ ਹੋ ਚੁੱਕੇ ਹਨ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਅਵਤਾਰ ਸਿੰਘ ਨੇ ਬੈਂਕ ਖਾਤਾ ਖੁੱਲ੍ਹਵਾਇਆ ਸੀ ਅਤੇ ਅੰਮ੍ਰਿਤਪਾਲ ਤੇ ਸੁਨੀਲ ਨੇ ਬੈਂਕ ਵਿੱਚੋਂ ਰੁਪਏ ਕਢਵਾਏ ਸਨ। ਦੀਲਿਪ ਸਿੰਘ ਨੂੰ 18 ਮਾਰਚ ਨੂੰ ਫੋਨ ਆਇਆ ਤੇ ਖੁਦ ਨੂੰ ਈਡੀ ਦਾ ਅਧਿਕਾਰੀ ਦੱਸ ਕੇ ਉਸ ਦੀ ਹਵਾਲਾ ਮਾਮਲੇ ਵਿੱਚ ਸ਼ਮੂਲੀਅਤ ਦੀ ਧਮਕੀ ਦਿੱਤੀ। ਇਸ ਮਗਰੋਂ ਦੀਲਿਪ ਸਿੰਘ ਨੂੰ ਡਿਜੀਟਲ ਗ੍ਰਿਫ਼ਤਾਰ ਕਰਕੇ 3.41 ਕਰੋੜ ਰੁਪਏ ਦੀ ਧੋਖਾਧੜੀ ਕੀਤੀ।
Advertisement
Advertisement