ਕੈਂਪ ਦੌਰਾਨ 247 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਮਾਰਚ
ਸਥਾਨਕ ਲੰਮਿਆਂ ਵਾਲੇ ਬਾਗ ਵਿੱਚ ਅੱਜ ਲੋਕ ਸੇਵਾ ਸੁਸਾਇਟੀ ਵੱਲੋਂ 62ਵਾਂ ਅੱਖਾਂ ਦਾ ਮੁਫ਼ਤ ਕੈਂਪ ਲਾਇਆ ਗਿਆ। ਸਵਰਗੀ ਸਰਲਾ ਵਰਮਾ ਅਤੇ ਹਰਬੰਸ ਲਾਲ ਵਰਮਾ ਦੀ ਯਾਦ ਵਿੱਚ ਉਨ੍ਹਾਂ ਦੇ ਪੁੱਤਰ ਅਸ਼ੋਕ ਵਰਮਾ ਦੇ ਸਹਿਯੋਗ ਨਾਲ 247 ਮਰੀਜ਼ਾਂ ਦੀਆਂ ਅੱਖਾਂ ਦਾ ਨਿਰੀਖਣ ਕੀਤਾ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਰਜਿੰਦਰ ਜੈਨ ਕਾਕਾ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਵਿੱਚ ਕੈਂਪ ਦੌਰਾਨ ਅੱਖਾਂ ਦੇ ਪ੍ਰਸਿੱਧ ਸ਼ੰਕਰਾ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੀਆਂ ਅੱਖਾਂ ਚੈੱਕ ਕੀਤੀਆਂ। ਇਨ੍ਹਾਂ ਵਿੱਚੋਂ 91 ਮਰੀਜ਼ਾਂ ਦੀ ਆਪਰੇਸ਼ਨ ਲਈ ਚੋਣ ਕੀਤੀ ਗਈ ਜਿਨ੍ਹਾਂ ਦੇ ਹਸਪਤਾਲ ਵਿੱਚ ਮੁਫ਼ਤ ਆਪਰੇਸ਼ਨ ਕਰਵਾਏ ਜਾਣਗੇ।
ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਰਜਿੰਦਰ ਜੈਨ ਕਾਕਾ ਨੇ ਵਰਮਾ ਪਰਿਵਾਰ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੁਸਾਇਟੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪਿਛਲੇ ਤਿੰਨ ਦਹਾਕੇ ਤੋਂ ਲੋੜਵੰਦਾਂ ਦੀ ਸੇਵਾ ਕਰਦੀ ਆ ਰਹੀ ਹੈ। ਅੱਖਾਂ ਦਾ ਕੈਂਪ ਹਰੇਕ ਮਹੀਨੇ ਦੇ ਅਖ਼ੀਰਲੇ ਐਤਵਾਰ ਨੂੰ ਕੈਂਪ ਲਗਾਇਆ ਜਾਂਦਾ ਹੈ ਜਿੱਥੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਨਿਰੀਖਣ, ਮੁਫ਼ਤ ਦਵਾਈ ਅਤੇ ਮੁਫ਼ਤ ਹੀ ਆਪਰੇਸ਼ਨ ਕੀਤੇ ਜਾਂਦੇ ਹਨ। ਇਸ ਮੌਕੇ ਸੁਸਾਇਟੀ ਦੇ ਮਨੋਹਰ ਸਿੰਘ ਟੱਕਰ, ਕੰਵਲ ਕੱਕੜ, ਰਾਜੀਵ ਗੁਪਤਾ, ਪਰਵੀਨ ਮਿੱਤਲ, ਸੰਜੂ ਬਾਂਸਲ, ਸਚਿਨ ਕਥੂਰੀਆ, ਜਸਵੰਤ ਸਿੰਘ, ਪ੍ਰੇਮ ਬਾਂਸਲ, ਲਾਕੇਸ਼ ਟੰਡਨ, ਆਰਕੇ ਗੋਇਲ ਤੇ ਹੋਰ ਹਾਜ਼ਰ ਸਨ।