ਦਾਜ ਲਈ ਪ੍ਰੇਸ਼ਾਨ ਕਰਨ ’ਤੇ ਕੇਸ ਦਰਜ
04:54 AM Apr 03, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਲੁਧਿਆਣਾ, 2 ਅਪਰੈਲ
ਥਾਣਾ ਵਿਮੈੱਨ ਦੀ ਪੁਲੀਸ ਨੇ ਇੱਕ ਵਿਆਹੁਤਾ ਦੀ ਸ਼ਿਕਾਇਤ ’ਤੇ ਉਸਦੇ ਪਤੀ ਅਤੇ ਸੱਸ-ਸਹੁਰੇ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਗਿੱਲ ਰੋਡ, ਦਸਮੇਸ਼ ਨਗਰ ਵਾਸੀ ਸੁਦੇਸ਼ ਕੁਮਾਰ ਸ਼ਰਮਾ ਦੀ ਲੜਕੀ ਭਾਵਨਾ ਸ਼ਰਮਾ ਨੇ ਦੱਸਿਆ ਕਿ ਉਸਦੀ ਸ਼ਾਦੀ ਆਕਾਸ਼ ਸ਼ਰਮਾ ਨਾਲ 12 ਅਕਤੂਬਰ 2024 ਨੂੰ ਹੋਈ ਸੀ। ਉਸ ਨੇ ਦੋਸ਼ ਲਾਇਆ ਕਿ ਸ਼ਾਦੀ ਤੋਂ ਕੁੱਝ ਚਿਰ ਬਾਅਦ ਹੀ ਪਤੀ ਅਤੇ ਸੱਸ -ਸਹੁਰੇ ਵੱਲੋਂ ਉਸਨੂੰ ਹੋਰ ਦਾਜ ਲਿਆਉਣ ਲਈ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਗ ਕੀਤਾ ਜਾਣ ਲੱਗਾ। ਥਾਣੇਦਾਰ ਸੁਰਿੰਦਰਪਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਪਤੀ ਆਕਾਸ਼ ਸ਼ਰਮਾ, ਉਸਦੇ ਪਿਤਾ ਜਸਬੀਰ ਸਿੰਘ ਸ਼ਰਮਾ ਅਤੇ ਮਾਤਾ ਪ੍ਰੀਤੀ ਸ਼ਰਮਾ ਵਾਸੀਆਨ ਥਿੰਦ ਐਨਕਲੇਵ, ਕੋਟ ਸਾਦਿਕ, ਕਾਲਾ ਸੰਘਾ ਰੋਡ, ਜਲੰਧਰ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement