ਮੋਬਾਈਲ ਖੋਹ ਕੇ ਫ਼ਰਾਰ
04:53 AM Apr 03, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਲੁਧਿਆਣਾ, 2 ਅਪਰੈਲ
ਥਾਣਾ ਸਦਰ ਦੇ ਇਲਾਕੇ ਵਿੱਚ ਸਥਿਤ ਈਸਟ ਵਿੱਲਾ ਕਲੋਨੀ ਨੇੜੇ ਇੱਕ ਵਿਅਕਤੀ ਦਾ ਮੋਬਾਈਲ ਖੋਹਕੇ ਭੱਜ ਰਹੇ ਤਿੰਨ ਨੌਜਵਾਨ ਪਿੰਡ ਦੇ ਲੋਕਾਂ ਨਾਲ ਹੱਥੋਪਾਈ ਕਰ ਕੇ ਫ਼ਰਾਰ ਹੋ ਗਏ ਹਨ। ਇਸ ਸਬੰਧੀ ਪਿੰਡ ਲਲਤੋਂ ਖ਼ੁਰਦ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਈਸ਼ਰ ਸਿੰਘ ਨਾਲ ਆਪਣੇ ਛੋਟੇ ਹਾਥੀ ’ਤੇ ਪਿੰਡ ਆ ਰਿਹਾ ਸੀ ਤਾਂ ਈਸਟ ਵਿੱਲ੍ਹਾ ਕਲੋਨੀ ਪਾਸ ਨਵਦੀਪ ਸਿੰਘ ਨੇ ਆਪਣੇ ਸਾਥੀਆਂ ਨਾਲ ਉਨ੍ਹਾਂ ਨੂੰ ਘੇਰ ਕੇ ਦੋਸਤ ਦੇ ਦਾਤ ਮਾਰਿਆ ਅਤੇ ਉਸਦਾ ਮੋਬਾਈਲ ਖੋਹ ਕੇ ਫ਼ਰਾਰ ਹੋਣ ਲੱਗੇ। ਇਸ ਦੌਰਾਨ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ਨਾਲ ਹੱਥੋਪਾਈ ਕਰ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਦੀ ਪਛਾਣ ਨਵਦੀਪ ਸਿੰਘ ਵਾਸੀ ਪਿੰਡ ਲਲਤੋਂ ਖੁਰਦ, ਚਰਨਪ੍ਰੀਤ ਸਿੰਘ ਅਤੇ ਗੌਰਵ ਵਾਸੀ ਪਿੰਡ ਜੋਧਾਂ ਵਜੋਂ ਹੋਈ ਹੈ। ਹੌਲਦਾਰ ਹਰਵਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement