ਕੁਇੱਜ਼ ’ਚ ਸੁਖਪ੍ਰੀਤ ਤੇ ਬੇਅੰਤ ਕੌਰ ਮੋਹਰੀ
05:11 AM Feb 03, 2025 IST
ਮਾਨਸਾ: ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਨੂੰ ਸਮਰਪਿਤ ਅੰਬੇਡਕਰ ਭਵਨ ਸਥਿਤ ਮਾਨਸਾ ਯੂਥ ਲਾਇਬਰੇਰੀ ਵਿੱਚ 7ਵੀਂ ਤੋਂ 12ਵੀਂ ਜਮਾਤ ਦੇ ਸਕੂਲੀ ਵਿਦਿਆਰਥੀਆਂ ਦੇ ਕੁਇਜ਼ ਕਰਵਾਏ ਗਏ।
ਏਡੀਸੀ (ਜ) ਨਿਰਮਲ ਓਸੇਪਚਨ ਨੇ ਦੱਸਿਆ ਕਿ ਬਹਾਰ-ਏ-ਖੁਸ਼ੀ ਚਿਲਡਰਨ ਲਾਇਬਰੇਰੀ ਤੇ ਕਲੱਬ ਅਤੇ ਜ਼ਿਲ੍ਹਾ ਚਾਈਲਡ ਵੈਲਫੇਅਰ ਕਾਊਂਸਲ ਮਾਨਸਾ ਵੱਲੋਂ ਕਰਵਾਏ ਗਏ ਕੁਇਜ਼ ਵਿੱਚ 11 ਸਕੂਲਾਂ ਦੇ ਕਰੀਬ 30 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸਸਸਸ (ਕੁ) ਭੀਖੀ ਦੀਆਂ ਵਿਦਿਆਰਥਣਾਂ ਸੁਖਪ੍ਰੀਤ ਕੌਰ ਅਤੇ ਬੇਅੰਤ ਕੌਰ ਨੇ ਪਹਿਲਾ, ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਦੀਆਂ ਵਿਦਿਆਰਥਣਾਂ ਲਕਸ਼ਮੀ ਦੇਵੀ ਅਤੇ ਦਿਕਸ਼ਾ ਨੇ ਦੂਜਾ ਅਤੇ ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਦਿਵਜੋਤ ਸਿੰਘ ਅਤੇ ਅਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਵੱਲੋਂ ਜੇਤੂ ਸਕੂਲਾਂ ਦੀਆਂ ਟੀਮਾਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ
Advertisement
Advertisement
Advertisement