ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਟੀਐੱਮ ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲਾ ਕਾਬੂ

04:52 AM May 10, 2025 IST
featuredImage featuredImage

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 9 ਮਈ
ਜ਼ਿਲ੍ਹਾ ਪੁਲੀਸ ਨੇ ਏਟੀਐੱਮ ਕਾਰਡ ਬਦਲ ਕੇ ਧੋਖਾਧੜੀ ਕਰਨ ਵਾਲੇ ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲੀਸ ਕਪਤਾਨ ਨਿਤੀਸ਼ ਅਗਰਵਾਲ ਦੀ ਅਗਵਾਈ ਹੇਠ ਅਪਰਾਧ ਸ਼ਾਖਾ-2 ਦੀ ਟੀਮ ਨੇ ਏਟੀਐੱਮ ਕਾਰਡ ਬਦਲ ਕੇ ਧੋਖਾਧੜੀ ਕਰਨ ਵਾਲੇ ਮੁਲਜ਼ਮ ਸੋਨੂੰ ਵਾਸੀ ਭਵਾਨੀ ਖੇੜਾ ਹਾਲ ਵਾਸੀ ਗਣੇਸ਼ ਕਲੋਨੀ ਕੁਰੂਕਸ਼ੇਤਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਅਨੁਸਾਰ 18 ਅਪਰੈਲ ਨੂੰ ਕ੍ਰਿਸ਼ਨਾ ਗੇਟ ਪੁਲੀਸ ਚੌਕੀ ਵਿਚ ਪੁਲੀਸ ਨੂੰ ਦਿੱਤੀ
ਆਪਣੀ ਸ਼ਿਕਾਇਤ ਵਿਚ ਵਿਸ਼ਵਾਸ ਨਗਰ ਵਾਸੀ ਮਹਿਲਾ ਨੇ ਦੱਸਿਆ ਕਿ ਉਹ 17 ਅਪਰੈਲ ਨੂੰ ਆਪਣੇ ਲੜਕੇ ਨਾਲ ਏਟੀਐੱਮ ਤੋਂ ਪੈਸੇ ਕਢਾਉਣ ਗਈ ਸੀ ਜਦ ਉਹ ਪੈਸੇ ਕਢਾਉਣ ਲੱਗੇ ਤਾਂ ਕੋਲ ਖੜ੍ਹੇ ਇਕ ਲੜਕੇ ਨੇ ਕਿਹਾ ਕਿ ਏਟੀਐੱਮ ਕਾਰਡ ਗਲਤ ਲਾਇਆ ਹੈ। ਉਸ ਤੋਂ ਬਾਅਦ ਉਸ ਲੜਕੇ ਨੇ ਪੰਜ ਹਜ਼ਾਰ ਰੁਪਏ ਕਢਵਾ ਕੇ ਉਨ੍ਹਾਂ ਨੂੰ ਦੇ ਦਿੱਤੇ। ਇਸ ਦੌਰਾਨ ਮੁਲਜ਼ਮ ਨੇ ਗੱਲਾਂ ਵਿਚ ਲਾ ਕੇ ਏਟੀਐੱਮ ਕਾਰਡ ਬਦਲ ਲਿਆ। ਜਦ ਉਹ ਘਰ ਆਏ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਕਾਰਡ ’ਚੋਂ 20 ਹਜ਼ਾਰ ਰੁਪਏ ਕਢਵਾ ਲਏ ਹਨ। ਕ੍ਰਾਈਮ ਬਰਾਂਚ ਸ਼ਾਖਾ-2 ਦੇ ਇੰਚਾਰਜ ਮੋਹਨ ਲਾਲ ਦੀ ਟੀਮ ਨੇ ਏਟੀਐੱਮ ਕਾਰਡ ਬਦਲ ਕੇ ਧੋਖਾਧੜੀ ਕਰਨ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਮੁਲਜ਼ਮ ਕੋਲੋਂ 15 ਹਜ਼ਾਰ ਰੁਪਏ ਤੇ ਵੱਖ ਵੱਖ ਬੈਂਕਾ ਦੇ 109 ਏਟੀਐੱਮ ਕਾਰਡ ਬਰਾਮਦ ਕੀਤੇ ਹਨ। ਪੁਲੀਸ ਅਨੁਸਾਰ ਮੁਲਜ਼ਮ ਦਾ ਦੋ ਰੋਜ਼ਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ। ਪੁਲੀਸ ਅਨੁਸਾਰ ਮੁਲਜ਼ਮ ਕੋਲੋਂ ਹੋਰ ਪੁੱਛ-ਪੜਤਾਲ ਕੀਤੀ ਜਾਵੇਗੀ। ਫਿਲਹਾਲ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement