ਅੱਜ ਬਿਜਲੀ ਬੰਦ ਰਹੇਗੀ
05:12 AM Mar 29, 2025 IST
ਮੁਕੇਰੀਆਂ: ਐੱਮਐੱਚ-1 ਅਤੇ ਪੀ-4 ਲਾਈਨਾਂ ਦੀ ਜ਼ਰੂਰੀ ਮੁਰੰਮਤ ਲਈ 66 ਕੇਵੀ ਸਬ-ਸਟੇਸ਼ਨ ਤਲਵਾੜਾ ਅਤੇ ਸਬ-ਸਟੇਸ਼ਨ 66 ਕੇਵੀ ਅਮਰੋਹ 29 ਮਾਰਚ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ। ਦਾਤਾਰਪੁਰ ਦੇ ਐੱਸਡੀਓ ਇੰਜਨੀਅਰ ਰਾਮ ਲਾਲ ਨੇ ਦੱਸਿਆ ਕਿ ਇਨ੍ਹਾਂ ਫੀਡਰਾਂ ਤੋਂ ਚੱਲਦੇ 11 ਕੇਵੀ ਫੀਡਰ ਦਾਤਾਰਪੁਰ, ਕਮਾਹੀ ਦੇਵੀ ਤੇ ਅਮਰੋਹ ਆਦਿ ਬੰਦ ਰਹਿਣਗੇ। ਇਸ ਕਾਰਨ ਇਨ੍ਹਾਂ ਫੀਡਰਾਂ ’ਤੇ ਪੈਂਦੇ ਪਿੰਡ ਦਾਤਾਰਪੁਰ, ਦੇਪੁਰ, ਰੇਪੁਰ, ਦਲਵਾਲੀ, ਪੱਸੀ ਕਰੋੜਾਂ, ਬਡਾਲਾ, ਰੱਕੜੀ, ਨਮੋਲੀ, ਭਡਿਆਰਾਂ, ਨੱਥੂਵਾਲ, ਨੌਸ਼ਿਹਰਾ, ਬਹਿ ਲੱਖਣ, ਬਹਿ ਕੀਤੋ, ਬਹਿ ਫੱਤੋ, ਹੀਰ ਬਹਿ, ਬਾੜੀ, ਬਹਿਰੰਗਾ, ਕਮਾਹੀ ਦੇਵੀ, ਲੱਬਰ, ਪੋਹਾਰੀ, ਬਹਿ ਨੰਗਲ, ਬਹਿਖੁਸ਼ਹਾਲਾ, ਬਹਿਚੂਹੜ, ਕੋਠੀ, ਨੌਰੰਗਪੁਰ, ਚਮੂਹੀ, ਬੇੜਿੰਗ ਅਤੇ ਸੁਖਚੈਨਪੁਰ ਦੀ ਸਪਲਾਈ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। -ਪੱਤਰ ਪ੍ਰੇਰਕ
Advertisement
Advertisement