ਆਟੋ ਪਲਟਣ ਕਾਰਨ ਵਿਦਿਆਰਥੀ ਦੀ ਮੌਤ
05:47 AM Apr 01, 2025 IST
ਪੱਤਰ ਪ੍ਰੇਰਕਕਪੂਰਥਲਾ, 31 ਮਾਰਚ
Advertisement
ਪਿੰਡ ਥੇਹਵਾਲਾ ਨਜ਼ਦੀਕ ਆਟੋ ਪਲਟਣ ਕਾਰਨ ਸਕੂਲੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਹਰਮਨਪ੍ਰੀਤ ਸਿੰਘ (16) ਪੁੱਤਰ ਨਸੀਬ ਸਿੰਘ ਵਾਸੀ ਭਗਤਪੁਰ ਆਪਣੇ ਸਕੂਲ ਅਧਿਆਪਕ ਅਤੇ ਹੋਰ ਸਾਥੀਆਂ ਨਾਲ ਕਪੂਰਥਲਾ ਤੋਂ ਆਟੋ ’ਚ ਸਕੂਲ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਥੇਹਵਾਲਾ ਨੇੜੇ ਪਹੁੰਚੇ ਤਾਂ ਆਟੋ ਅੱਗੇ ਅਚਾਨਕ ਅਵਾਰਾ ਕੁੱਤਾ ਆ ਗਿਆ, ਜਿਸ ਕਾਰਨ ਆਟੋ ਦਾ ਸੰਤੁਲਨ ਵਿਗੜ ਗਿਆ ਤੇ ਇਹ ਪਲਟ ਗਿਆ। ਇਸ ਦੌਰਾਨ ਆਟੋ ’ਚ ਸਵਾਰ ਹਰਮਨਪ੍ਰੀਤ ਸਿੰਘ ਤੇ ਇੱਕ ਲੜਕੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਹਰਮਨਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਜ਼ਖ਼ਮੀ ਲੜਕੀ ਦਾ ਇਲਾਜ ਜਾਰੀ ਹੈ।
Advertisement
Advertisement