ਅਮਿਤੋਜ ਦਾ ਅੱਠਵੀਂ ਦੀ ਮੈਰਿਟ ’ਚ 12ਵਾਂ ਸਥਾਨ
05:42 AM Apr 07, 2025 IST
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 6 ਅਪਰੈਲ
ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫਤਹਿਗੜ੍ਹ ਸਾਹਿਬ ਦੇ ਵਿਦਿਆਰਥੀ ਅਮਿਤੋਜ ਸਿੰਘ ਪਨੈਚ ਨੇ ਅੱਠਵੀਂ ਵਿੱਚ 98.17 ਫੀਸਦ ਅੰਕ ਲੈ ਕੇ ਮੈਰਿਟ ਵਿੱਚ 12ਵਾਂ ਰੈਂਕ ਪ੍ਰਾਪਤ ਕੀਤਾ। ਸਕੂਲ ਟਰੱਸਟ ਦੇ ਪ੍ਰਧਾਨ ਅਮਰਿੰਦਰ ਸਿੰਘ ਲਿਬੜਾ ਨੇ ਵਿਦਿਆਰਥੀ ਨੂੰ 5100 ਰੁਪਏ ਨਕਦ ਇਨਾਮ ਦਿੱਤਾ ਅਤੇ ਬਾਰ੍ਹਵੀਂ ਤੱਕ ਮੁਫ਼ਤ ਪੜ੍ਹਾਈ ਦਾ ਐਲਾਨ ਕੀਤਾ। ਇਸੇ ਤਰ੍ਹਾਂ ਸਕੂਲ ਦੀ ਖੁਸ਼ਪ੍ਰੀਤ ਕੌਰ ਅਤੇ ਗੁਰਵੀਰ ਕੌਰ ਨੇ 97.16 ਫੀਸਦ ਅਤੇ ਪ੍ਰੀਤਜੋਤ ਕੌਰ ਨੇ 96.05 ਫੀਸਦ ਅੰਕ ਹਾਸਲ ਕੀਤੇ। ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਸਕੂਲ ਟਰੱਸਟ ਦੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਵਧਾਈ ਦਿੱਤੀ।
Advertisement
ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਦਾ ਹੋਇਆ ਸਕੂਲ ਸਟਾਫ। -ਫ਼ੋਟੋ: ਸੂਦ
Advertisement
Advertisement