ਅਦਾਲਤ ’ਚ ਕਮੀਜ਼ ਦੇ ਬਟਨ ਖੋਲ੍ਹ ਕੇ ਪੇਸ਼ ਹੋਣ ’ਤੇ ਵਕੀਲ ਨੂੰ ਛੇ ਮਹੀਨੇ ਦੀ ਜੇਲ੍ਹ
04:59 AM Apr 12, 2025 IST
ਲਖਨਊ: ਅਲਾਹਾਬਾਦ ਹਾਈ ਕੋਰਟ ਨੇ ਅਦਾਲਤ ਸਾਹਮਣੇ ਬਿਨਾਂ ਗਾਊਨ ਅਤੇ ਕਮੀਜ਼ ਦੇ ਬਟਨ ਖੋਲ੍ਹ ਕੇ ਪੇਸ਼ ਹੋਣ ਦੇ ਮਾਮਲੇ ਵਿੱਚ ਬੀਤੇ ਦਿਨ ਸਥਾਨਕ ਵਕੀਲ ਅਸ਼ੋਕ ਪਾਂਡੇ ਨੂੰ ਅਦਾਲਤ ਦੀ ਹੱਤਕ ਦਾ ਦੋਸ਼ੀ ਠਹਿਰਾਉਂਦੇ ਹੋਏ ਛੇ ਮਹੀਨੇ ਦੀ ਸਜ਼ਾ ਸੁਣਾਈ ਹੈ। ਉਹ ਅਦਾਲਤ ’ਚ ਵਕੀਲ ਦਾ ਗਾਊਨ ਪਹਿਨੇ ਬਿਨਾਂ ਪੇਸ਼ ਹੋਇਆ ਅਤੇ ਉਸ ਦੀ ਕਮੀਜ਼ ਦੇ ਬਟਨ ਖੁੱਲ੍ਹੇ ਹੋਏ ਸਨ। ਉਸ ’ਤੇ 2000 ਰੁਪਏ ਦਾ ਜੁਰਮਾਨਾ ਵੀ ਲਗਾਇਆ। -ਪੀਟੀਆਈ
Advertisement
Advertisement