ਰੂਸ ਦੀ ‘ਵਿਕਟਰੀ ਡੇਅ’ ਪਰੇਡ ’ਚ ਸ਼ਾਮਲ ਹੋਣਗੇ ਸੰਜੈ ਸੇਠ
03:55 AM May 04, 2025 IST
ਨਵੀਂ ਦਿੱਲੀ:
Advertisement
ਰੱਖਿਆ ਮੰਤਰੀ ਰਾਜਨਾਥ ਸਿੰਘ ਰੂਸ ਵੱਲੋਂ ਨੌਂ ਮਈ ਨੂੰ ਮਾਸਕੋ ’ਚ ਕਰਵਾਈ ਜਾਣ ਵਾਲੀ ‘ਵਿਕਟਰੀ ਡੇਅ ਪਰੇਡ’ ਵਿੱਚ ਸ਼ਾਮਲ ਨਹੀਂ ਹੋਣਗੇ ਤੇ ਉਨ੍ਹਾਂ ਦੀ ਥਾਂ ਰੱਖਿਆ ਰਾਜ ਮੰਤਰੀ ਸੰਜੈ ਸੇਠ ਭਾਰਤ ਦੀ ਨੁਮਾਇੰਦਗੀ ਕਰ ਸਕਦੇ ਹਨ। ਮਾਸਕੋ ’ਚ ਨੌਂ ਮਈ ਨੂੰ ਕਰਵਾਏ ਜਾਣ ਵਾਲੇ ਸਮਾਗਮ ’ਚ ਰੱਖਿਆ ਰਾਜ ਮੰਤਰੀ ਸੇਠ ਨੂੰ ਭੇਜਣ ਦਾ ਫ਼ੈਸਲਾ ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਲਿਆ ਗਿਆ ਹੈ। ਰੂਸ ਨੇ ਦੂਜੀ ਸੰਸਾਰ ਜੰਗ ’ਚ ਜਰਮਨੀ ’ਤੇ ਸੋਵੀਅਤ ਦੀ ਜਿੱਤ ਦੀ 80ਵੀਂ ਵਰ੍ਹੇਗੰਢ ਮੌਕੇ ਕਰਵਾਈ ਜਾਣ ਵਾਲੀ ‘ਵਿਕਟਰੀ ਡੇਅ ਪਰੇਡ’ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਸੀ ਪਰ ਇਹ ਫ਼ੈਸਲਾ ਲਿਆ ਗਿਆ ਸੀ ਕਿ ਇਸ ’ਚ ਰਾਜਨਾਥ ਸਿੰਘ ਸ਼ਿਰਕਤ ਕਰਨਗੇ। ਰੂਸ ਨੇ ‘ਵਿਕਟਰੀ ਡੇਅ ਪਰੇਡ’ ’ਚ ਸ਼ਾਮਲ ਹੋਣ ਲਈ ਮਿੱਤਰ ਮੁਲਕਾਂ ਨੂੰ ਸੱਦਾ ਦਿੱਤਾ ਹੋਇਆ ਹੈ। -ਪੀਟੀਆਈ
Advertisement
Advertisement