ਅਗਸਤਾ ਵੈਸਟਲੈਂਡ ਮਾਮਲਾ: ਤਿਹਾੜ ਜੇਲ੍ਹ ਦੇ ਅਧਿਕਾਰੀਆਂ ਤੋਂ ਜਵਾਬ ਤਲਬ
04:36 AM Apr 04, 2025 IST
ਨਵੀਂ ਦਿੱਲੀ, 3 ਅਪਰੈਲ
Advertisement
ਦਿੱਲੀ ਦੀ ਅਦਾਲਤ ਨੇ ਅਗਸਤਾ ਵੈਸਟਲੈਂਡ ਮਾਮਲੇ ’ਚ ਕਥਿਤ ਵਿਚੋਲੇ ਕ੍ਰਿਸਟੀਅਨ ਮਿਸ਼ੇਲ ਜੇਮਜ਼ ਦੀ ਉਸ ਪਟੀਸ਼ਨ ’ਤੇ ਅੱਜ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਤੋਂ ਜਵਾਬ ਮੰਗਿਆ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਜੇਲ੍ਹ ’ਚ ਉਸ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਵਿਸ਼ੇਸ਼ ਜੱਜ ਸੰਜੀਵ ਅਗਰਵਾਲ ਨੇ ਜੇਮਸ ਦੀ ‘ਵਿਸ਼ੇਸ਼ ਗੰਭੀਰ ਦੋਸ਼ਾਂ’ ਵਾਲੀ ਪਟੀਸ਼ਨ ’ਤੇ ਤਿਹਾੜ ਜੇਲ੍ਹ ਦੇ ਡੀਜੀ (ਜੇਲ੍ਹਾਂ) ਤੋਂ ਸਥਿਤੀ ਰਿਪੋਰਟ ਤਲਬ ਕੀਤੀ ਹੈ। ਅਦਾਲਤ ਨੇ ਅਧਿਕਾਰੀ ਨੂੰ 16 ਅਪਰੈਲ, 2025 ਤੱਕ ਰਿਪੋਰਟ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਰਿਪੋਰਟ ’ਚ ਜੇਮਸ ਵੱਲੋਂ ਦੋਸ਼ ਲਾਏ ਜਾਣ ਤੋਂ ਬਾਅਦ ਕੀਤੀ ਗਈ ਕਾਰਵਾਈ ਦਾ ਵੇਰਵਾ ਹੋਣਾ ਚਾਹੀਦਾ ਹੈ। ਅਦਾਲਤ ਨੇ ਸਬੰਧਤ ਜੇਲ੍ਹ ਸੁਪਰਡੈਂਟ ਨੂੰ ਨਿਰਦੇਸ਼ ਦਿੱਤਾ ਕਿ ਜੇਮਸ ਨੂੰ 7 ਅਪਰੈਲ ਨੂੰ ਏਮਸ ਦੇ ਆਰਥੋਪੈਡਿਕ ਵਿਭਾਗ ’ਚ ਲਿਜਾਇਆ ਜਾਵੇ। -ਪੀਟੀਆਈ
Advertisement
Advertisement