ਕੁਪਵਾੜਾ ਜ਼ਿਲ੍ਹੇ ਵਿੱਚ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ
04:37 AM Apr 07, 2025 IST
ਸ੍ਰੀਨਗਰ, 6 ਅਪਰੈਲ
ਸੁਰੱਖਿਆ ਬਲਾਂ ਨੇ ਅੱਜ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਇਕ ਜੰਗਲੀ ਖੇਤਰ ’ਚੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਕ ਅਧਿਕਾਰੀ ਨੇ ਦੱਸਿਆ, ‘‘ਇਕ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਪੁਲੀਸ ਤੇ ਫੌਜ ਨੇ ਕੁਪਵਾੜਾ ਦੇ ਕੰਢੀ ਜੰਗਲਾਤ ਖੇਤਰ ਵਿੱਚੋਂ ਜੰਗ ਵਰਗੇ ਸਾਮਾਨ ਦਾ ਇਕ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ।’’ ਅਧਿਕਾਰੀਆਂ ਮੁਤਾਬਕ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਇਕ ਮਸ਼ੀਨ ਗੰਨ, ਸੱਤ ਹੱਥਗੋਲੇ, 90 ਕਾਰਤੂਸ, ਇਕ ਚੀਨੀ ਦੂਰਬੀਨ, ਸੌਰ ਊਰਜਾ ਨਾਲ ਚੱਲਣ ਵਾਲੇ ਦੋ ਮੋਬਾਈਲ ਚਾਰਜਰ, ਕੱਪੜੇ ਅਤੇ ਵਿਦੇਸ਼ੀ ਮੂਲ ਦਾ ਇਕ ਸਲੀਪਿੰਗ ਬੈਗ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵੱਡੀ ਮਾਤਰਾ ਵਿੱਚ ਪਾਕਿਸਤਾਨ ’ਚ ਬਣੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਹਨ। -ਪੀਟੀਆਈ
Advertisement
Advertisement