Sundernagar Earthquake ਸੁੰਦਰਨਗਰ ਵਿਚ 3.4 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ
11:11 AM Apr 13, 2025 IST
Advertisement
ਪੁਰਸ਼ੋਤਮ ਸ਼ਰਮਾ
ਮੰਡੀ, 13 ਅਪਰੈਲ
Sundernagar Earthquake ਹਿਮਾਚਲ ਪ੍ਰਦੇਸ਼ ਦੇ ਸੁੰਦਰਨਗਰ ਵਿਚ ਅੱਜ ਸਵੇਰੇ ਸਵਾ ਨੌਂ ਵਜੇ ਦੇ ਕਰੀਬ 3.4 ਦੀ ਸ਼ਿੱਦਤ ਵਾਲੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਜੈਦੇਵੀ ਕੋਲ ਸੀ। ਜਿਵੇਂ ਹੀ ਭੂਚਾਲ ਦੇ ਝਟਕੇ ਆਏ, ਲੋਕ ਘਬਰਾ ਕੇ ਘਰਾਂ ’ਚੋਂ ਬਾਹਰ ਆ ਗਏ।
Advertisement
ਸੁੰਦਰਨਗਰ ਸ਼ਹਿਰ ਨੂੰ ਪਹਿਲਾਂ ਤੋਂ ਹੀ ਉੱਤਰ ਭਾਰਤ ਵਿਚ ਜ਼ੋਨ 5 ਤਹਿਤ ਅਤਿ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ, ਜਿੱਥੇ 5 ਜਾਂ ਇਸ ਤੋਂ ਵੱਧ ਤੀਬਰਤਾ ਵਾਲੇ ਭੂਚਾਲ ਦੇ ਝਟਕਿਆਂ ਨਾਲ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਬੁਲਿਟਨ ਜਾਰੀ ਕਰਕੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
Advertisement
Advertisement
ਉਂਝ ਹਾਲ ਦੀ ਘੜੀ ਭੂਚਾਲ ਕਰਕੇ ਕਿਸੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਭੂਚਾਲ ਮਗਰੋਂ ਸਥਾਨਕ ਲੋਕ ਦਹਿਸ਼ਤ ਵਿਚ ਸਨ, ਹਾਲਾਂਕਿ ਪ੍ਰਸ਼ਾਸਨ ਨੇ ਹਾਲਾਤ ਨੂੰ ਆਮ ਵਾਂਗ ਦੱਸਦਿਆਂ ਕਿਸੇ ਤਰ੍ਹਾਂ ਦਾ ਕੋਈ ਫ਼ਿਕਰ ਨਾ ਕਰਨ ਦੀ ਜਾਣਕਾਰੀ ਦਿੱਤੀ ਹੈ।
Advertisement