Gujarat Family Suicide ਦੰਪਤੀ ਵੱਲੋਂ ਖ਼ੁਦਕੁਸ਼ੀ, ਤਿੰਨ ਬੱਚੇ ਹਸਪਤਾਲ ਦਾਖ਼ਲ
ਸਾਬਕਕਾਂਠਾ, 13 ਅਪਰੈਲ
Gujarat Family Suicide ਗੁੁਜਰਾਤ ਦੇ ਸਾਬਕਾਕਾਂਠਾ ਜ਼ਿਲ੍ਹੇ ਵਿਚ ਦੰਪਤੀ ਨੇ ਕਥਿਤ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਵਿਚ ਇਸ ਜੋੜੇ ਦੇ ਤਿੰਨ ਨਾਬਾਲਗ ਬੱਚਿਆਂ ਨੇ ਵੀ ਜ਼ਹਿਰੀਲੀ ਚੀਜ਼ ਖਾਧੀ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਵਡਾਲੀ ਕਸਬੇ ਦੀ ਇਸ ਘਟਨਾ ਪਿਛਲੇ ਕਾਰਨਾਂ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਹੈ। ਪੁਲੀਸ ਨੇ ਦੱਸਿਆ ਕਿ ਸ਼ਨਿੱਚਰਵਾਰ ਸਵੇਰੇ ਦੰਪਤੀ ਤੇ ਉਨ੍ਹਾਂ ਦੇ ਬੱਚਿਆਂ ਨੂੰ ਉਲਟੀਆਂ ਸ਼ੁਰੂ ਹੋ ਗਈਆਂ। ਮਗਰੋਂ ਗੁਆਂਢੀਆਂ ਨੇ ਐਂਬੂਲੈਂਸ ਸੱਦੀ ਤੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਭੇਜਿਆ। ਉਥੋਂ ਇਨ੍ਹਾਂ ਨੂੰ ਹਿੰਮਤਨਗਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਦੰਪਤੀ ਦੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰਕੇ ਇਸ ਸਿਰੇ ਦੇ ਕਦਮ ਪਿਛਲੇ ਕਾਰਨਾਂ ਦੀ ਜਾਂਚ ਵਿੱਢ ਦਿੱਤੀ ਹੈ। ਮ੍ਰਿਤਕਾਂ ਦੀ ਪਛਾਣ ਵੀਨੂ ਸਾਗਰ (42) ਤੇ ਉਸ ਦੀ ਪਤਨੀ ਕੋਕਿਲਾਬੇਨ (40) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਦੰਪਤੀ ਦੇ ਬੱਚਿਆਂ 19 ਸਾਲ ਬੇਟੀ ਤੇ 17 ਤੇ 18 ਸਾਲਾ ਬੇਟੇ ਜ਼ੇੇਰੇ ਇਲਾਜ ਹਨ। ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। -ਪੀਟੀਆਈ