ਸੋਨੇ ਦਾ ਭਾਅ ਰਿਕਾਰਡ 98,170 ਰੁਪਏ ਪ੍ਰਤੀ ਤੋਲਾ
04:52 AM Apr 18, 2025 IST
ਨਵੀਂ ਦਿੱਲੀ, 17 ਅਪਰੈਲ
Advertisement
ਆਲਮੀ ਪੱਧਰ ’ਤੇ ਮਜ਼ਬੂਤ ਮੰਗ ਦੌਰਾਨ ਅੱਜ ਦਿੱਲੀ ਦੇ ਸਰਾਫਾ ਬਾਜ਼ਾਰ ’ਚ ਸੋਨੇ ਦਾ ਭਾਅ 70 ਰੁਪਏ ਵਧ ਕੇ 98,170 ਰੁਪਏ ਪ੍ਰਤੀ 10 ਗ੍ਰਾਮ (ਪ੍ਰਤੀ ਤੋਲਾ) ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਨੇ ਅੱਜ ਇਹ ਜਾਣਕਾਰੀ ਦਿੱਤੀ। ਬੁੱਧਵਾਰ ਨੂੰ 99.9 ਫ਼ੀਸਦ ਖਰਾ ਸੋਨੇ ਦੀ ਕੀਮਤ 1,650 ਰੁਪਏ ਵਧ ਕੇ 98,100 ਰੁਪਏ ਪ੍ਰਤੀ ਤੋਲਾ ਦੇ ਸਿਖਰਲੇ ਪੱਧਰ ’ਤੇ ਪੁੱਜੀ ਸੀ। ਇਸ ਦੌਰਾਨ ਅੱਜ 99.5 ਫ਼ੀਸਦ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਵੀ 70 ਰੁਪਏ ਦੇ ਵਾਧੇ ਨਾਲ 97,720 ਰੁਪਏ ਪ੍ਰਤੀ ਤੋਲਾ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਈ। ਬੁੱਧਵਾਰ ਨੂੰ ਇਸ ਦੀ ਕੀਮਤ 97,650 ਰੁਪਏ ਸੀ। ਦੂਜੇ ਪਾਸੇ ਚਾਂਦੀ ਦਾ ਭਾਅ 1,400 ਰੁਪਏ ਘਟ ਕੇ 98,000 ਰੁਪਏ ਪ੍ਰਤੀ ਕਿੱਲੋ ਰਹਿ ਗਿਆ। ਲੰਘੇ ਦਿਨ ਚਾਂਦੀ ਦਾ ਭਾਅ 99,400 ਰੁਪਏ ਪ੍ਰਤੀ ਕਿਲੋ ਸੀ। -ਪੀਟੀਆਈ
Advertisement
Advertisement