ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Punjab News: ਪੁਲੀਸ ਵੱਲੋਂ ਨਸ਼ਾ ਤੇ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਰੋਹ ਦੇ 11 ਮੈਂਬਰ ਕਾਬੂ

06:45 PM May 03, 2025 IST
featuredImage featuredImage
ਅੰਤਰਰਾਜੀ ਗਰੋਹ ਦੇ ਗ੍ਰਿਫ਼ਤਾਰ ਕੀਤੇ ਮੈਬਰਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਯਾਦਵ ਅਤੇ ਹੋਰ।

ਜੋਗਿੰਦਰ ਸਿੰਘ ਓਬਰਾਏ
ਖੰਨਾ, 3 ਮਈ
ਪੁਲੀਸ ਜ਼ਿਲ੍ਹਾ ਖੰਨਾ ਨੇ ਅੱਜ ਨਸ਼ਾ ਤੇ ਨਜਾਇਜ਼ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਰੋਹ ਦੇ 11 ਮੈਬਰਾਂ ਨੂੰ ਹੈਰੋਇਨ, ਨਜਾਇਜ਼ ਅਸਲੇ ਅਤੇ ਤਸਕਰੀ ਵਿਚ ਵਰਤੀਆਂ ਜਾਣ ਵਾਲੀਆਂ ਗੱਡੀਆਂ ਸਮੇਤ ਗ੍ਰਿਫ਼ਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ਐਸਪੀ (ਡੀ) ਪਵਨਦੀਪ ਚੌਧਰੀ, ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ, ਡੀਐਸਪੀ ਤਰਲੋਚਨ ਸਿੰਘ ਅਤੇ ਡੀਐਸਪੀ ਮੋਹਿਤ ਕੁਮਾਰ ਦੀ ਅਗਵਾਈ ਹੇਠਾਂ ਪੁਲੀਸ ਪਾਰਟੀ ਨੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਹੈ।
ਉਨ੍ਹਾਂ ਕਿਹਾ ਕਿ ਹੇਡੋਂ ਥਾਣਾ ਸਮਰਾਲਾ ਨੇੜੇ ਚੰਡੀਗੜ੍ਹ ਤੋਂ ਲੁਧਿਆਣਾ ਰੋਡ ਤੇ ਨਾਕਾਬੰਦੀ ਦੌਰਾਨ ਇਕ ਫਾਰਚੂਨਰ ਕਾਰ (ਐਚਪੀ24ਈ-2355) ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਚੈਕ ਕੀਤਾ ਤਾਂ ਗੱਡੀ ਦੇ ਡੈਸ਼ ਬੋਰਡ ਵਿਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਨੇ 4 ਨੌਜਵਾਨਾਂ ਜਸਪ੍ਰੀਤ ਸਿੰਘ ਉਰਫ਼ ਜੱਗਾ, ਗੁਰਸੇਵਕ ਸਿੰਘ (ਦੋਵੇਂ ਵਾਸੀ ਸ਼ੇਰਪੁਰ ਤਾਇਬਾ, ਮੋਗਾ), ਜਗਰੂਪ ਸਿੰਘ ਅਤੇ ਜੱਜ ਸਿੰਘ (ਦੋਵੇਂ ਵਾਸੀ ਜੋਗੇਵਾਲਾ, ਫ਼ਿਰੋਜ਼ਪੁਰ) ਨੂੰ ਗ੍ਰਿਫ਼ਤਾਰ ਕੀਤਾ।
ਪੁੱਛਗਿੱਛ ਦੌਰਾਨ ਜਗਪ੍ਰੀਤ ਸਿੰਘ ਦੀ ਨਿਸ਼ਾਨਦੇਹੀ ਤੇ ਇਕ ਪਿਸਟਲ 0.32 ਬੋਰਡ ਸਮੇਤ ਮੈਗਜ਼ੀਨ ਬਰਾਮਦ ਕੀਤਾ ਗਿਆ। ਉਸ ਨੇ ਦੱਸਿਆ ਕਿ ਉਹ ਹੈਰੋਇਨ ਕਮਰਸ਼ੀਅਲ ਮਾਤਰਾ ਵਿਚ ਅਤੇ ਨਜਾਇਜ਼ ਅਸਲਿਆਂ ਦੀ ਖ੍ਰੀਦ ਕਰਕੇ ਅੱਗੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਦਾ ਕੰਮ ਕਰਦਾ ਹੈ। ਇਸ ਧੰਦੇ ਵਿਚ ਉਸਦੇ ਜਾਣਕਾਰ ਵਿਅਕਤੀ ਹਰਦੀਪ ਸਿੰਘ ਉਰਫ ਦੀਪਾ ਵਾਸੀ ਫ਼ਿਰੋਜ਼ਪੁਰ ਅਤੇ ਗੁਰਲਾਲ ਸਿੰਘ ਵਾਸੀ ਕਰਨਾਲ ਨਾਲ ਰਲੇ ਹੋਏ ਹਨ ਜੋ ਫਰੀਦਕੋਟ ਜੇਲ੍ਹ ਵਿਚ ਬੰਦ ਹਨ। ਇਸ ਤੇ ਦੋਵਾਂ ਨੂੰ ਕੇਂਦਰੀ ਜੇਲ੍ਹ ਫਰੀਦਕੋਟ ਤੋਂ ਲਿਆ ਕੇ ਗ੍ਰਿਫ਼ਤਾਰ ਕੀਤਾ ਗਿਆ।
ਇਸੇ ਤਰ੍ਹਾਂ ਮੁੱਖ ਮੁਲਜ਼ਮ ਜਗਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਦੀ ਪੁੱਛਗਿੱਛ ਤੋਂ ਇਨ੍ਹਾਂ ਦੇ ਨਸ਼ਾ ਤਸਕਰੀ ਧੰਦੇ ਵਿਚ ਸ਼ਾਮਲ ਪ੍ਰਕਾਸ਼ ਗੁਪਤਾ ਵਾਸੀ ਖੋਰੀਵਾਲੀ, ਯੂਪੀ ਹਾਲ ਵਾਸੀ ਖਰੜ, ਮੁਹੰਮਦ ਯਾਸੀਨ ਵਾਸੀ ਯੂਪੀ, ਵੰਸ਼ਿਕਾ ਠਾਕੁਰ ਉਰਫ਼ ਮਹਿਕ ਵਾਸੀ ਦੇਹਰਾਦੂਨ ਹਾਲ ਵਾਸੀ ਖਰੜ, ਤਨੂੰ ਵਾਸੀ ਮੋਗਾ, ਲਵਪ੍ਰੀਤ ਸਿੰਘ ਉਰਫ਼ ਐਲਪੀ ਵਾਸੀ ਅੰਮ੍ਰਿਤਸਰ ਨੂੰ ਗ੍ਰ੍ਰਿਫਤਾਰ ਕੀਤਾ ਗਿਆ।
ਇਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਨਜਾਇਜ਼ ਅਸਲਾ ਅਤੇ ਹੈਰੋਇਨ ਵੱਡੇ ਪੱਧਰ ਤੇ ਦੂਜੇ ਰਾਜਾਂ ਤੋਂ ਖ਼ਰੀਦ ਕੇ ਅੱਗੇ ਸਪਲਾਈ ਕਰਦੇ ਸਨ। ਤਫਤੀਸ਼ ਦੌਰਾਨ ਮੁਲਜ਼ਮਾਂ ਪਾਸੋਂ ਪੰਜਾਬ ਦੇ ਨੰਬਰਾਂ ਤੋਂ ਇਲਾਵਾ ਵਿਦੇਸ਼ੀ ਨੰਬਰਾਂ ’ਤੇ ਚਲਾਏ ਵੱਟਸਐਪ ਸਬੰਧੀ ਪਤਾ ਲੱਗਾ। ਇਨ੍ਹਾਂ ਵੱਲੋਂ ਸਪਲਾਈ ਕੀਤੇ ਨਸ਼ੇ ਦੀ ਡਿਲੀਵਰੀ ਦੇ ਪੈਸੇ ਗੂਗਲ ਪੇ ਰਾਹੀਂ ਤਨੂੰ ਦੇ ਖਾਤਿਆਂ ਵਿਚ ਕਰੀਬ 5 ਤੋਂ 9 ਲੱਖ ਰੁਪਏ ਪ੍ਰਤੀ ਮਹੀਨਾ ਪਵਾਏ ਜਾਂਦੇ ਸਨ। ਐਸਐਸਪੀ ਅਨੁਸਾਰ ਮੁਲਜ਼ਮਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਪਾਸੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Advertisement

 

Advertisement
Advertisement