Pahalgam attack suspect: ਸ੍ਰੀਲੰਕਾ ਪੁਲੀਸ ਵੱਲੋਂ ਪਹਿਲਗਾਮ ਹਮਲੇ ਦੇ ਸ਼ੱਕੀ ਦੀ ਸੂਚਨਾ ਮਿਲਣ ’ਤੇ ਚੇਨਈ ਤੋਂ ਆਈ ਉਡਾਣ ਦੀ ਤਲਾਸ਼ੀ
08:33 PM May 03, 2025 IST
ਕੋਲੰਬੋ, 3 ਮਈ
ਸ੍ਰੀਲੰਕਾ ਦੀ ਪੁਲੀਸ ਨੂੰ ਅੱਜ ਸੂਚਨਾ ਮਿਲੀ ਕਿ ਪਹਿਲਗਾਮ ਹਮਲੇ ਦਾ ਸ਼ੱਕੀ ਚੇਨਈ ਤੋਂ ਹਵਾਈ ਉਡਾਣ ਰਾਹੀਂ ਇੱਥੇ ਆ ਰਿਹਾ ਹੈ। ਇਸ ਤੋਂ ਬਾਅਦ ਪੁਲੀਸ ਤੇ ਜਾਂਚ ਟੀਮਾਂ ਨੇ ਸ਼ਨਿਚਰਵਾਰ ਨੂੰ ਚੇਨਈ ਤੋਂ ਇੱਥੇ ਪਹੁੰਚਣ ਵਾਲੀ ਇੱਕ ਉਡਾਣ ਦੀ ਤਲਾਸ਼ੀ ਲਈ। ਸ੍ਰੀਲੰਕਾ ਏਅਰਲਾਈਨਜ਼ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਉਡਾਣ ਕੋਲੰਬੋ ਦੇ ਬੰਦਰਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਚੇਨਈ ਤੋਂ ਪੁੱਜੀ ਤੇ ਉਸ ਦੀ ਸੁਰੱਖਿਆ ਕਾਰਨਾਂ ਕਰ ਕੇ ਜਾਂਚ ਕੀਤੀ ਗਈ। ਇਸ ਬਾਰੇ ਚੇਨਈ ਏਰੀਆ ਕੰਟਰੋਲ ਸੈਂਟਰ ਨੇ ਚਿਤਾਵਨੀ ਦਿੱਤੀ ਸੀ ਜਿਸ ਤੋਂ ਬਾਅਦ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਤਲਾਸ਼ੀ ਲਈ ਗਈ। ਇਹ ਕਿਹਾ ਜਾ ਰਿਹਾ ਸੀ ਕਿ ਪਹਿਲਗਾਮ ਹਮਲੇ ਦਾ ਸ਼ੱਕੀ ਇਹ ਉਡਾਣ ਵਿਚ ਹੋ ਸਕਦਾ ਹੈ।
Advertisement
Advertisement