ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਨਾਲ ਚੰਗੇ ਸਬੰਧਾਂ ਦਾ ਚਾਹਵਾਨ ਹੈ ਬੰਗਲਾਦੇਸ਼: ਯੂਨਸ

04:57 AM Jun 13, 2025 IST
featuredImage featuredImage
ਲੰਦਨ ’ਚ ਕਿੰਗ ਚਾਰਲਸ ਨੂੰ ਮਿਲਦੇ ਹੋਏ ਬੰਗਲਾਦੇਸ਼ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ। -ਫੋਟੋ: ਰਾਇਟਰਜ਼

ਲੰਡਨ, 12 ਜੂਨ

Advertisement

ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਕਿਹਾ ਕਿ ਉਨ੍ਹਾਂ ਦੀ ਅੰਤਰਿਮ ਸਰਕਾਰ ਭਾਰਤ ਨਾਲ ਚੰਗੇ ਸਬੰਧਾਂ ਦੀ ਚਾਹਵਾਨ ਹੈ ਪਰ ‘‘ਹਮੇਸ਼ਾ ਕੁਝ ਨਾ ਕੁਝ ਗਲਤ ਹੋ ਜਾਂਦਾ ਹੈ।’’ ਉਹ ਬੁੱਧਵਾਰ ਨੂੰ ਲੰਡਨ ਵਿੱਚ ‘ਚੈਟਮ ਹਾਊਸ’ ਥਿੰਕ ਟੈਂਕ ਦੇ ਡਾਇਰੈਕਟਰ ਬ੍ਰੋਨਵੇਨ ਮੈਡੌਕਸ ਨਾਲ ਬੰਗਲਾਦੇਸ਼-ਭਾਰਤ ਦੁਵੱਲੇ ਸਬੰਧਾਂ ਅਤੇ ਦੇਸ਼ ’ਚ ਜਮਹੂਰੀ ਸਰਕਾਰ ਲਈ ਰੋਡਮੈਪ ਸਣੇ ਕਈ ਹੋਰ ਮੁੱਦਿਆਂ ’ਤੇ ਗੱਲਬਾਤ ਕਰ ਰਹੇ ਸਨ।
ਮੈਡੌਕਸ ਨੇ ਬਰਤਰਫ਼ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਤਹਿਤ ਭਾਰਤ ਨੂੰ ਜਾਰੀ ਗ਼ੈਰ-ਰਸਮੀ ਕੂਟਨੀਤਕ ਨੋਟ ਦਾ ਹਵਾਲਾ ਦਿੰਦਿਆਂ ਇਸ ਮਾਮਲੇ ਬਾਰੇ ਅਪਡੇਟ ਪੁੱਛਿਆ। ਯੂਨਸ ਨੇ ਕਿਹਾ, ‘‘ਇਹ ਜਾਰੀ ਰਹੇਗਾ। ਅਸੀਂ ਚਾਹੁੰਦੇ ਹਾਂ ਕਿ ਪੂਰੀ ਪ੍ਰਕਿਰਿਆ ਕਾਨੂੰਨੀ ਹੋਵੇ, ਬਹੁਤ ਢੁੱਕਵੀਂ ਹੋਵੇ। ਅਸੀਂ ਭਾਰਤ ਨਾਲ ਬਿਹਤਰ ਸਬੰਧ ਬਣਾਉਣਾ ਚਾਹੁੰਦੇ ਹਾਂ। ਇਹ ਸਾਡਾ ਗੁਆਂਢੀ ਹੈ, ਅਸੀਂ ਉਨ੍ਹਾਂ ਨਾਲ ਕੋਈ ਵੀ ਬੁਨਿਆਦੀ ਸਮੱਸਿਆ ਨਹੀਂ ਚਾਹੁੰਦੇ।’’ ਉਨ੍ਹਾਂ ਕਿਹਾ ਪਰ ਭਾਰਤੀ ਪ੍ਰੈੱਸ ਦੀਆਂ ਕੁਝ ਫ਼ਰਜ਼ੀ ਖ਼ਬਰਾਂ ਕਾਰਨ ਹਰ ਵਾਰ ਚੀਜ਼ਾਂ ਗਲਤ ਹੋ ਜਾਂਦੀਆਂ ਹਨ ਅਤੇ ਕਈ ਲੋਕ ਕਹਿੰਦੇ ਹਨ ਕਿ ਇਸ ਦਾ (ਖ਼ਬਰਾਂ ਦਾ) ਸਬੰਧ ਸਿਖਰ ’ਤੇ ਨੀਤੀ ਘਾੜਿਆਂ ਨਾਲ ਹੈ।’’ ਯੂਨਸ ਨੇ ਕਿਹਾ, ‘‘ਇਹੀ ਗੱਲ ਬੰਗਲਾਦੇਸ਼ ਨੂੰ ਬੇਚੈਨ ਤੇ ਨਾਰਾਜ਼ ਕਰਦੀ ਹੈ। ਅਸੀਂ ਗੁੱਸੇ ’ਚੋਂ ਉਭਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਈਬਰਸਪੇਸ ’ਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ। ਅਸੀਂ ਇਸ ਤੋਂ ਬਚ ਨਹੀਂ ਸਕਦੇ। ਅਚਾਨਕ ਉਹ ਕੁੱਝ ਕਹਿੰਦੇ ਹਨ, ਫਿਰ ਗੁੱਸਾ ਆ ਜਾਂਦਾ ਹੈ।’’ ਹਸੀਨਾ ਬਾਰੇ ਭਾਰਤ ਦੀ ਕਥਿਤ ਅਸਪੱਸ਼ਟ ਭੂਮਿਕਾ ਸਬੰਧੀ ਇਸ ਸਰੋਤੇ ਦੇ ਸਵਾਲ ’ਤੇ ਯੂਨਸ ਨੇ ਕਿਹਾ, ‘‘ਸਾਰਾ ਗੁੱਸਾ ਹੁਣ ਭਾਰਤ ਵਿਰੁੱਧ ਤਬਦੀਲ ਹੋ ਗਿਆ ਹੈ ਕਿਉਂਕਿ ਉਹ ਉੱਥੇ ਗਈ ਹੈ।’’ ਉਨ੍ਹਾਂ ਕਿਹਾ, ‘‘ਜਦੋਂ ਮੈਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ, ਤਾਂ ਮੈਂ ਸਿਰਫ਼ ਇਹ ਕਿਹਾ ਕਿ ਤੁਸੀਂ ਉਸ ਦੀ ਮੇਜ਼ਬਾਨੀ ਕਰਨਾ ਚਾਹੁੰਦੇ ਹੋ, ਮੈਂ ਤੁਹਾਨੂੰ ਉਹ ਨੀਤੀ ਛੱਡਣ ਲਈ ਮਜਬੂਰ ਨਹੀਂ ਕਰ ਸਕਦਾ।’’ -ਪੀਟੀਆਈ

Advertisement
Advertisement