ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਮਾਸ ਵੱਲੋਂ ਇਜ਼ਰਾਈਲ ਸਮਰਥਕ 12 ਲੜਾਕਿਆਂ ਨੂੰ ਮਾਰਨ ਦਾ ਦਾਅਵਾ

04:58 AM Jun 13, 2025 IST
featuredImage featuredImage
ਇਜ਼ਰਾਇਲੀ ਗੋਲੀਬਾਰੀ ’ਚ ਮਾਰੇ ਗਏ ਵਿਅਕਤੀ ਦੀਆਂ ਅੰਤਿਮ ਰਸਮਾਂ ’ਚ ਸ਼ਾਮਲ ਲੋਕ। -ਫੋਟੋ: ਰਾਇਟਰਜ਼

ਕਾਹਿਰਾ, 12 ਜੂਨ
ਹਮਾਸ ਦੀ ਪੁਲੀਸ ਨੇ ਅੱਜ ਤੜਕੇ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਦੇ ਸਮਰਥਨ ਵਾਲੇ ਧੜੇ ਦੇ 12 ਮੈਂਬਰਾਂ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਜਾਨੋਂ ਮਾਰਨ ਦਾ ਦਾਅਵਾ ਕੀਤਾ ਹੈ। ਇਸ ਘਟਨਾ ਤੋਂ ਕੁਝ ਘੰਟੇ ਪਹਿਲਾਂ ਇਜ਼ਰਾਈਲ ਦੇ ਸਮਰਥਨ ਵਾਲੀ ਸਹਾਇਤਾ ਸੰਸਥਾ ਨੇ ਦੋਸ਼ ਲਗਾਇਆ ਕਿ ਹਮਾਸ ਨੇ ਉਸ ਦੇ ਫਲਸਤੀਨੀ ਮੁਲਾਜ਼ਮਾਂ ਨੂੰ ਲੈ ਕੇ ਜਾ ਰਹੀ ਬੱਸ ’ਤੇ ਹਮਲਾ ਕੀਤਾ, ਜਿਸ ਵਿੱਚ ਘੱਟੋ-ਘੱਟ ਪੰਜ ਵਿਅਕਤੀ ਮਾਰੇ ਗਏ। ਯਾਸਿਰ ਅਬੂ ਸ਼ਬਾਬ ਦੀ ਅਗਵਾਈ ਵਾਲੀ ਮਿਲੀਸ਼ੀਆ ਨੇ ਦਾਅਵਾ ਕੀਤਾ ਕਿ ਉਸ ਦੇ ਲੜਾਕਿਆਂ ਨੇ ਹਮਾਸ ’ਤੇ ਹਮਲਾ ਕਰ ਕੇ ਪੰਜ ਕੱਟੜਪੰਥੀਆਂ ਨੂੰ ਮਾਰ ਦਿੱਤਾ ਪਰ ਆਪਣੇ ਨੁਕਸਾਨ ਦਾ ਜ਼ਿਕਰ ਨਹੀਂ ਕੀਤਾ। ਨਾਲ ਹੀ ਮਿਲੀਸ਼ੀਆ ਨੇ ਹਮਾਸ ’ਤੇ ਸਹਾਇਤਾ ਕਰਮੀਆਂ ਨੂੰ ਹਿਰਾਸਤ ਵਿੱਚ ਲੈਣ ਅਤੇ ਉਨ੍ਹਾਂ ਦੀ ਹੱਤਿਆ ਕਰਨ ਦਾ ਦੋਸ਼ ਵੀ ਲਗਾਇਆ। ਹਮਲੇ ਵਿੱਚ ਮਾਰੇ ਲੋਕਾਂ ਦੀ ਪਛਾਣ ਅਤੇ ਹਮਲਿਆਂ ਨੂੰ ਲੈ ਕੇ ਦਾਅਵਿਆਂ ਤੇ ਪ੍ਰਤੀ ਦਾਅਵਿਆਂ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ। ਇਜ਼ਰਾਇਲੀ ਫੌਜ ਨੇ ਗਾਜ਼ਾ ਹਿਊਮੈਨੀਟੇਰੀਅਨ ਫਾਊਂਡੇਸ਼ਨ (ਜੀਐੱਚਐੱਫ) ਦੇ ਇਸ ਘਟਨਾ ਨਾਲ ਜੁੜੇ ਬਿਆਨ ਨੂੰ ਆਪਣੇ ਸੋਸ਼ਲ ਮੀਡੀਆ ’ਤੇ ਸਾਂਝਾ ਤਾਂ ਕੀਤਾ ਹੈ ਪਰ ਉਸ ਨੇ ਖ਼ੁਦ ਇਸ ਮਾਮਲੇ ਵਿੱਚ ਕੋਈ ਵੱਖਰਾ ਵੇਰਵਾ ਨਹੀਂ ਦਿੱਤਾ। ਗਾਜ਼ਾ ਵਿੱਚ ਜੀਐੱਚਐੱਫ ਦੀ ਮਨੁੱਖੀ ਸਹਾਇਤਾ ਮੁਹਿੰਮ ਪਹਿਲਾਂ ਹੀ ਵਿਵਾਦਾਂ ਅਤੇ ਹਿੰਸਾ ਨਾਲ ਪ੍ਰਭਾਵਿਤ ਰਹੀ ਹੈ। ਪਿਛਲੇ ਮਹੀਨੇ ਤੋਂ ਸ਼ੁਰੂ ਹੋਈ ਇਸ ਮੁਹਿੰਮ ਦੌਰਾਨ, ਇਜ਼ਰਾਇਲੀ ਫੌਜੀ ਖੇਤਰਾਂ ਵਿੱਚ ਬਣਾਏ ਗਏ ਖੁਰਾਕ ਵੰਡ ਕੇਂਦਰਾਂ ਵੱਲ ਵਧਦੀ ਭੀੜ ’ਤੇ ਲਗਪਗ ਹਰ ਰੋਜ਼ ਗੋਲੀਬਾਰੀ ਹੋ ਰਹੀ ਹੈ। -ਏਪੀ

Advertisement

ਜੰਗ ਵਿੱਚ ਹੁਣ ਤੱਕ 55,000 ਤੋਂ ਵੱਧ ਫਲਸਤੀਨੀ ਮਰੇ

ਗਾਜ਼ਾ ਦੇ ਸਿਹਤ ਮੰਤਰਾਲੇ ਨੇ ਬੀਤੇ ਦਿਨ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਬੀਤੇ 20 ਮਹੀਨੇ ਤੋਂ ਜਾਰੀ ਜੰਗ ਵਿੱਚ ਮਰਨ ਵਾਲੇ ਫਲਸਤੀਨੀਆਂ ਦੀ ਗਿਣਤੀ ਵਧ ਕੇ 55,000 ਤੋਂ ਪਾਰ ਹੋ ਗਈ ਹੈ। ਇਸ ਦਰਮਿਆਨ, ਹਸਪਤਾਲਾਂ ਨੇ ਦੱਸਿਆ ਕਿ ਸਹਾਇਤਾ ਸਮੱਗਰੀ ਲੈਣ ਜਾ ਰਹੇ ਘੱਟੋ-ਘੱਟ 21 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਇਨ੍ਹਾਂ ਲੋਕਾਂ ਦੀ ਮੌਤ ਦੀ ਸਥਿਤੀ ਅਜੇ ਸਪੱਸ਼ਟ ਨਹੀਂ ਹੋਈ ਹੈ।

Advertisement

Advertisement