50 ਦਿਨਾਂ ’ਚ ਯੂਕਰੇਨ ਨਾਲ ਜੰਗ ਖ਼ਤਮ ਨਾ ਕਰਨ ’ਤੇ ਰੂਸ ਨੂੰ ਦੇਣੇ ਪੈਣਗੇ ਭਾਰੀ ਟੈਕਸ: ਟਰੰਪ
03:11 AM Jul 15, 2025 IST
ਵਾਸ਼ਿੰਗਟਨ, 14 ਜੁਲਾਈ
ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਰੂਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਯੂਕਰੇਨ ਨਾਲ ਪੰਜਾਹ ਦਿਨਾਂ ਦੇ ਅੰਦਰ-ਅੰਦਰ ਜੰਗ ਬੰਦ ਕਰਨ ਲਈ ਕੋਈ ਸਮਝੌਤਾ ਨਾ ਕੀਤਾ ਗਿਆ ਤਾਂ ਇਸ ਵੱਲੋਂ ਰੂਸ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਇਹ ਐਲਾਨ ਨਾਟੋ ਦੇ ਸਕੱਤਰ ਜਨਰਲ ਮਾਰਕ ਰੈੱਟ ਨਾਲ ਇੱਥੇ ਓਵਲ ਆਫਿਸ ਵਿੱਚ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ,‘ਜੇ 50 ਦਿਨਾਂ ਦੇ ਅੰਦਰ ਕੋਈ ਸਮਝੌਤਾ ਨਾ ਹੋਇਆ ਤਾਂ ਅਸੀਂ ਬਹੁਤ ਭਾਰੀ ਟੈਕਸ ਲਗਾਵਾਂਗੇ। ਉਨ੍ਹਾਂ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਇਹ ਟੈਕਸ ਕਿਵੇਂ ਲਾਗੂ ਕੀਤੇ ਜਾਣਗੇ। ਉਨ੍ਹਾਂ ਕਿਹਾ,‘ਮੈਂ ਕਈ ਗੱਲਾਂ ਲਈ ਵਪਾਰ ਦੀ ਵਰਤੋਂ ਕਰਦਾ ਹਾਂ, ਪਰ ਜੰਗਬੰਦੀ ਲਈ ਇਸ ਦੀ ਵਰਤੋਂ ਕਾਫ਼ੀ ਅਹਿਮ ਹੈ। -ਏਪੀ
Advertisement
Advertisement