ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੀਰਜ ਚੋਪੜਾ ਨੇ ਪੋਟ ਇਨਵੀਟੇਸ਼ਨਲ ਟਰੈਕ ਚੈਂਪੀਅਨਸ਼ਿਪ ਜਿੱਤੀ

04:43 AM Apr 18, 2025 IST
featuredImage featuredImage
ਨਵੀਂ ਦਿੱਲੀ, 17 ਅਪਰੈਲ
Advertisement

ਭਾਰਤ ਦੇ ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਦੱਖਣੀ ਅਫ਼ਰੀਕਾ ਦੇ ਪੋਟਚੈਫਸਟਸਰੂਮ ਵਿੱਚ ਪੋਟ ਇਨਵੀਟੇਸ਼ਨਲ ਟਰੈਕ ਚੈਂਪੀਅਨਸ਼ਿਪ ਜਿੱਤ ਕੇ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ।

ਚੋਪੜਾ ਨੇ ਵਰਲਡ ਅਥਲੈਟਿਕਸ ਕੌਂਟੀਨੈਂਟਲ ਟੂਰ ਚੈਲੈਂਜਰ ਈਵੈਂਟ ਦੌਰਾਨ 84.52 ਮੀਟਰ ਦੂਰੀ ਤੱਕ ਜੈਵਲਿਨ ਸੁੱਟ ਕੇ ਛੇ ਖਿਡਾਰੀਆਂ ਦੇ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕੀਤਾ। ਭਾਰਤੀ ਖਿਡਾਰੀ ਦੱਖਣੀ ਅਫਰੀਕਾ ਦੇ ਡੀ. ਸਮਿਟ ਜਿਸ ਦੀ ਸਰਵੋਤਮ ਥ੍ਰੋਅ 82.44 ਮੀਟਰ ਸੀ, ਤੋਂ ਅੱਗੇ ਰਿਹਾ। ਹਾਲਾਂਕਿ ਚੋਪੜਾ ਦਾ ਇਹ ਪ੍ਰਦਰਸ਼ਨ ਉਸ ਦੇ ਵਿਅਕਤੀਗਤ ਸਰਵੋਤਮ 89.94 ਮੀਟਰ ਤੋਂ ਘੱਟ ਸੀ, ਜਦਕਿ ਸਮਿਟ ਆਪਣੇ ਵਿਅਕਤੀਗਤ ਸਰਵੋਤਮ ਥ੍ਰੋਅ 83.29 ਮੀਟਰ ਦੇ ਨੇੜੇ ਪੁੱਜ ਗਿਆ। ਮੁਕਾਬਲੇ ’ਚ ਸਿਰਫ ਚੋਪੜਾ ਤੇ ਸਮਿਟ ਨੇ ਹੀ 80 ਮੀਟਰ ਦੀ ਦੂਰੀ ਪਾਰ ਕੀਤੀ। ਦੱਖਣੀ ਅਫਰੀਕਾ ਦਾ ਇੱਕ ਹੋਰ ਖਿਡਾਰੀ ਡੰਕਨ ਰੌਬਰਟਸਨ 71.22 ਮੀਟਰ ਦੂਰੀ ’ਤੇ ਜੈਵਲਿਨ ਸੁੱਟ ਕੇ ਤੀਜੇ ਸਥਾਨ ’ਤੇ ਰਿਹਾ।

Advertisement

ਦੱਸਣਯੋਗ ਹੈ ਕਿ ਨੀਰਜ ਚੋਪੜਾ ਆਪਣੇ ਨਵੇਂ ਕੋਚ ਚੈੱਕ ਗਣਰਾਜ ਦੇ ਜਾਨ ਜ਼ੈਲੇਜ਼ਨੀ ਦੀ ਨਿਗਰਾਨੀ ਹੇਠ ਪੋਟਚੈਫਸਟਸਰੂਮ ’ਚ ਪ੍ਰੈਕਟਿਸ ਕਰ ਰਿਹਾ ਹੈ। ਜ਼ੈਲੇਜ਼ਨੀ ਤਿੰਨ ਵਾਰ ਦਾ ਓਲੰਪਿਕ ਚੈਂਪੀਅਨ ਤੇ ਵਿਸ਼ਵ ਰਿਕਾਰਡਧਾਰੀ ਹੈ। ਚੋਪੜਾ 16 ਮਈ ਤੋਂ ਦੋਹਾ ਡਾਇਮੰਡ ਲੀਗ ਨਾਲ ਉੱਚ ਪੱਧਰੀ ਮੁਕਾਬਲਿਆਂ ’ਚ ਆਪਣੀ ਮੁਹਿੰਮ ਸ਼ੁਰੂ ਕਰੇਗਾ। -ਪੀਟੀਆਈ

 

 

 

Advertisement