Accident: ਗੁਜਰਾਤ ਵਿੱਚ ਸੜਕ ਹਾਦਸੇ ਵਿੱਚ ਛੇ ਹਲਾਕ
09:05 PM May 03, 2025 IST
ਹਿੰਮਤਨਗਰ (ਗੁਜਰਾਤ), 3 ਮਈ
Advertisement
ਇੱਥੋਂ ਦੇ ਸਾਬਰਕਾਂਠਾ ਜ਼ਿਲ੍ਹੇ ਵਿੱਚ ਅੱਜ ਤਿੰਨ ਵਾਹਨ ਆਪਸ ਵਿਚ ਟਕਰਾ ਗਏ ਜਿਸ ਕਾਰਨ ਛੇ ਜਣਿਆਂ ਦੀ ਮੌਤ ਹੋ ਗਈ ਤੇ ਅੱਠ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚ ਇਕ ਬੱਚੀ ਵੀ ਸ਼ਾਮਲ ਹੈ। ਪੁਲੀਸ ਅਧਿਕਾਰੀ ਦੱਸਿਆ ਕਿ ਹਿੰਗਟੀਆ ਨੇੜੇ ਜੀਪ ਅਤੇ ਬੱਸ ਦਰਮਿਆਨ ਟੱਕਰ ਹੋਈ। ਹਾਦਸੇ ਤੋਂ ਬਾਅਦ ਮੋਟਰਸਾਈਕਲ ਵੀ ਜੀਪ ਨਾਲ ਟਕਰਾ ਗਿਆ। ਮੋਟਰਸਾਈਕਲ ’ਤੇ ਤਿੰਨ ਵਿਅਕਤੀ ਸਵਾਰ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੌਰਾਨ ਜੀਪ ਬੁਰੀ ਤਰ੍ਹਾਂ ਨੁਕਸਾਨੀ ਗਈ। ਬੱਸ ਬਨਾਸਕਾਂਠਾ ਜ਼ਿਲ੍ਹੇ ਦੇ ਅੰਬਾਜੀ ਤੋਂ ਵਡੋਦਰਾ ਜਾ ਰਹੀ ਸੀ, ਜਦਕਿ ਜੀਪ ਉਲਟ ਦਿਸ਼ਾ ਵਿੱਚ ਜਾ ਰਹੀ ਸੀ। ਜ਼ਖ਼ਮੀਆਂ ਨੂੰ ਹਿੰਮਤਨਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। -ਪੀਟੀਆਈ
Advertisement
Advertisement