ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯਮੁਨਾਨਗਰ ਦੇ ਟੋਪਰਾ ਕਲਾਂ ਵਿੱਚ ਮਿਲੇ ਪ੍ਰਾਚੀਨ ਸਭਿਅਤਾ ਦੇ ਸੰਕੇਤ

04:33 AM Apr 07, 2025 IST
ਜ਼ਮੀਨ ਦਾ ਸਰਵੇਖਣ ਕਰਦੀ ਹੋਈ ਆਈਆਈਟੀ ਕਾਨਪੁਰ ਦੀ ਟੀਮ।

ਸ਼ਿਵ ਕੁਮਾਰ ਸ਼ਰਮਾ
ਯਮੁਨਾਨਗਰ, 6 ਅਪਰੈਲ
ਗਰਾਊਂਡ ਪੈਨੇਟਰੇਟਿੰਗ ਰਾਡਾਰ (ਜੀਪੀਆਰ) ਰਾਹੀਂ ਕੀਤੀ ਜਾਂਚ ਵਿੱਚ ਯਮੁਨਾਨਗਰ ਜ਼ਿਲ੍ਹੇ ਦੇ ਟੋਪਰਾ ਕਲਾਂ ਪਿੰਡ ’ਚ ਪ੍ਰਾਚੀਨ ਸਭਿਅਤਾ ਦੀ ਹੋਂਦ ਦੇ ਸੰਕੇਤ ਮਿਲੇ ਹਨ। ਜਨਵਰੀ 2025 ਵਿੱਚ ਭਾਰਤੀ ਤਕਨਾਲੋਜੀ ਸੰਸਥਾ (ਆਈਆਈਟੀ) ਕਾਨਪੁਰ ਦੇ ਭੂ ਵਿਗਿਆਨ ਵਿਭਾਗ ਦੀ ਇਕ ਟੀਮ ਵੱਲੋਂ ਜੀਪੀਆਰ ਜਾਂਚ ਕੀਤੀ ਗਈ ਸੀ ਅਤੇ ਬਾਅਦ ਵਿੱਚ ਉਕਤ ਜੀਪੀਆਰ ਜਾਂਚ ਦੀ ਰਿਪੋਰਟ ਹਰਿਆਣਾ ਸਰਕਾਰ ਦੇ ਪੁਰਾਤੱਤ ਤੇ ਅਜਾਇਬਘਰ ਵਿਭਾਗ ਦੇ ਡਾਇਰੈਕਟਰ ਨੂੰ ਸੌਂਪੀ ਗਈ ਸੀ। ਆਈਆਈਟੀ ਦੀ ਟੀਮ ਵਿੱਚ ਪ੍ਰੋਫੈਸਰ ਜਾਵੇਦ ਐੱਨ ਮਲਿਕ, ਮਿੱਠੂ ਢਾਲੀ ਤੇ ਮੋਨਿਕਾ ਕੁਮਾਇਆ ਸ਼ਾਮਲ ਸਨ। ਪ੍ਰੋਫੈਸਰ ਜਾਵੇਦ ਮਲਿਕ ਨੇ ਦੱਸਿਆ ਕਿ ਟੋਪਰਾ ਕਲਾਂ ’ਚ ਤਿੰਨ ਥਾਵਾਂ ’ਤੇ ਜੀਪੀਆਰ ਸਰਵੇਖਣ ਕੀਤਾ ਗਿਆ, ਜਿਸ ਵਿੱਚ ਤਿੰਨੋਂ ਥਾਵਾਂ ’ਤੇ ਪਿੰਡ ਦੀ ਝੀਲ/ਤਲਾਬ ਦੇ ਹੇਠਾਂ ਅਤੇ ਆਸਪਾਸ ਇੱਟਾਂ ਦੇ ਢਾਂਚੇ ਪਾਏ ਗਏ। ਉਨ੍ਹਾਂ ਦੱਸਿਆ ਕਿ ਝੀਲ/ਤਲਾਬ ਕੋਲ ਪੰਜ ਮੀਟਰ ਹੇਠਾਂ ਕੁਝ ਕਰਾਸ-ਸੈਕਸ਼ਨ ਢਾਂਚੇ ਵੀ ਦੇਖੇ ਗਏ, ਜਿਸ ਨਾਲ ਇਸ ਗੱਲ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਇਹ ਟੋਪਰਾ ਕਲਾਂ ਦੀ ਸਭ ਤੋਂ ਪੁਰਾਣੀ ਸਭਿਅਤਾ ਹੋ ਸਕਦੀ ਹੈ। ਪ੍ਰੋਫੈਸਰ ਜਾਵੇਦ ਮਲਿਕ ਨੇ ਦੱਸਿਆ, ‘‘ਪਿੰਡ ਦੇ ਮੰਦਰ ਦੇ ਆਸਪਾਸ ਇਕੱਤਰ ਕੀਤੇ ਗਏ ਪ੍ਰੋਫਾਈਲ ਤੋਂ ਦੇਖੇ ਗਏ ਝੁਕਾਅ ਵਾਲੇ ਜੀਓਰਾਡਾਰ ਪ੍ਰਤੀਬਿੰਬਾਂ ਤੋਂ ਪਤਾ ਲੱਗਦਾ ਹੈ ਕਿ ਇਹ ਇਕ ਗੁੰਦਬਨੁਮਾ ਢਾਂਚਾ ਹੋ ਸਕਦਾ ਹੈ।’’
ਯਮੁਨਾਨਗਰ ਦੇ ਇਨਟੈਕ ਦੇ ਕੋ-ਕਨਵੀਨਰ ਸਿਧਾਰਥ ਗੌਰੀ ਨੇ ਦੱਸਿਆ ਕਿ 19ਵੀਂ ਸਦੀ ਵਿੱਚ ਐਲੇਗਜ਼ੈਂਡਰ ਕਨਿੰਘਮ (1878-79) ਨੇ ਇੱਥੇ ਟੋਪਰਾ ਕਲਾਂ ਦਾ ਸਰਵੇਖਣ ਕੀਤਾ ਸੀ। ਉਨ੍ਹਾਂ ਦੱਸਿਆ, ‘‘ਇਸ ਦੌਰਾਨ ਉਨ੍ਹਾਂ ਨੇ ਇੱਥੋਂ ਦਿੱਲੀ ਤੱਕ ਸਥਾਪਤ ਥੰਮ੍ਹ ਨੂੰ ਪ੍ਰਮਾਣਿਤ ਕੀਤਾ ਸੀ। ਇਸ ਤੋਂ ਇਲਾਵਾ ਇੱਥੇ ਪੱਕੀ ਇੱਟਾਂ ਨਾਲ ਬਣੇ ਦੋ ਵੱਡੇ ਵਰਗ ਆਕਾਰ ਢਾਂਚੇ ਵੀ ਦੇਖੇ ਗਏ। ਅੱਜ ਵੀ ਪਿੰਡ ਵਿੱਚ 2000 ਸਾਲ ਪੁਰਾਣੇ ਸਤੂਪਾਂ ਦੀਆਂ ਇੱਟਾਂ, ਹੱਥ ਦੇ ਨਿਸ਼ਾਨ ਵਾਲੀਆਂ ਪ੍ਰਾਚੀਨ ਇੱਟਾਂ ਦੇਖਣ ਨੂੰ ਮਿਲਦੀਆਂ ਹਨ।’’ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸੈਰ-ਸਪਾਟਾ ਵਿਭਾਗ ਵੱਲੋਂ 27 ਏਕੜ ਵਿੱਚ ਫੈਲੇ ‘ਅਸ਼ੋਕ ਸ਼ਿਲਾਲੇਖ ਪਾਰਕ’ ਦੇ ਵਿਕਾਸ ਲਈ ਕਈ ਪਹਿਲਾਂ ਕੀਤੀਆਂ ਗਈਆਂ ਹਨ।

Advertisement

ਪਾਰਕ ਵਿੱਚ ਰੱਖਿਆ ਹੈ ਸਭ ਤੋਂ ਉੱਚਾ ਅਸ਼ੋਕ ਚੱਕਰ
ਅਸ਼ੋਕ ਸ਼ਿਲਾਲੇਖ ਪਾਰਕ ਦੇ ਪਿੱਛੇ ਦਿਮਾਗ ਲਗਾਉਣ ਵਾਲੇ ਸਿਧਾਰਥ ਗੌਰੀ ਨੇ ਕਿਹਾ, ‘‘ਮੌਜੂਦਾ ਸਮੇਂ ਪਾਰਕ ਵਿੱਚ 30 ਫੁੱਟ ਉੱਚਾ ਲੋਹੇ ਦਾ ਅਸ਼ੋਕ ਚੱਕਰ ਰੱਖਿਆ ਗਿਆ ਹੈ, ਜੋ ਕਿ ਭਾਰਤ ਵਿੱਚ ਸਭ ਤੋਂ ਉੱਚਾ ਹੈ ਅਤੇ ਇਸ ਨੂੰ 2019 ਵਿੱਚ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕੀਤਾ ਗਿਆ ਹੈ।’’ ਅਸ਼ੋਕ ਥੰਮ੍ਹ ਨੂੰ 14ਵੀਂ ਸਦੀ ਦੌਰਾਨ ਫਿਰੋਜ਼ਸ਼ਾਹ ਤੁਗਲਕ ਵੱਲੋਂ ਟੋਪਰਾ ਕਲਾਂ ਪਿੰਡ ਤੋਂ ਕੋਟਲਾ, ਨਵੀਂ ਦਿੱਲੀ ਲਿਜਾਇਆ ਗਿਆ ਸੀ। ਇਸ ਥੰਮ੍ਹ ਨੂੰ ਇਸ ਦੇ ਰੰਗ ਅਤੇ ਸ਼ੀਸ਼ੇ ਵਰਗੀ ਪਾਲਿਸ਼ ਕਾਰਨ ਸੋਨੇ ਦਾ ਥੰਮ੍ਹ ਕਿਹਾ ਜਾਂਦਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਥੰਮ੍ਹ ’ਤੇ ਸ਼ਿਲਾਲੇਖਾਂ ਦੇ ਨਾਲ ਨਵੀਂ ਦਿੱਲੀ ਵਿੱਚ 2023 ਜੀ20 ਸਿਖ਼ਰ ਸੰਮੇਲਨ ਦਾ ਉਦਘਾਟਨ ਕੀਤਾ ਸੀ। ਸਿਧਾਰਥ ਗੌਰੀ ਨੇ ਕਿਹਾ ਕਿ ਟੋਪਰਾ ਕਲਾਂ ਨੂੰ ਪਹਿਲਾਂ ਨਿਗਮਬੋਧ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇੱਥੇ ਪਹਿਲਾਂ ਚਾਰ ਵੱਡੇ ਸਤੂਪ ਸਨ।

Advertisement
Advertisement