ਮਹਾਰਾਸ਼ਟਰ: ਠਾਣੇ ਜ਼ਿਲ੍ਹੇ ’ਚ ਭਾਜਪਾ ਆਗੂ ਦਾ ਦਫ਼ਤਰ ਤੋੜਿਆ
04:26 AM Apr 07, 2025 IST
ਠਾਣੇ, 6 ਅਪਰੈਲ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਕੁਝ ਲੋਕਾਂ ਨੇ ਕਥਿਤ ਤੌਰ ’ਤੇ ਭਾਜਪਾ ਦੇ ਇੱਕ ਸਥਾਨਕ ਆਗੂ ਦੇ ਦਫ਼ਤਰ ’ਚ ਭੰਨ-ਤੋੜ ਕੀਤੀ ਅਤੇ ਇੱਥੇ ਕੰਮ ਕਰਦੇ ਇੱਕ ਵਿਅਕਤੀ ’ਤੇ ਹਮਲਾ ਕੀਤਾ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਇਹ ਹਮਲਾ ਲੰਘੀ ਰਾਤ ਅੰਬਰਨਾਥ (ਪੂਰਬ) ਇਲਾਕੇ ’ਚ ਸਾਬਕਾ ਭਾਜਪਾ ਕੌਂਸਲਰ ਰਾਜੂ ਮਹਾਦਿਕ ਦੇ ਦਫ਼ਤਰ ’ਤੇ ਹੋਇਆ। ਅਧਿਕਾਰੀ ਨੇ ਦੱਸਿਆ ਕਿ ਆਸ਼ੂਤੋਸ਼ ਕਾਰਲੇ ਉਰਫ਼ ਡਾਕਿਆ (23) ਅਤੇ ਗਨੀ ਰਫੀਕ ਸ਼ੇਖ (25) ਦੀ ਅਗਵਾਈ ਹੇਠ 10-12 ਵਿਅਕਤੀ ਤਲਵਾਰਾਂ ਲੈ ਕੇ ਜਬਰੀ ਦਫ਼ਤਰ ਅੰਦਰ ਦਾਖਲ ਹੋ ਗਏ। ਉਨ੍ਹਾਂ ਦਫ਼ਤਰ ਦੀ ਭੰਨ-ਤੋੜ ਕੀਤੀ ਅਤੇ ਇੱਥੇ ਕੰਮ ਕਰਦੇ ਕ੍ਰਿਸ਼ਨਾ ਗੁਪਤਾ (22) ਦੀ ਕੁੱਟਮਾਰ ਕੀਤੀ। ਇਹ ਘਟਨਾ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਕ੍ਰਿਸ਼ਨਾ ਗੁਪਤਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ
Advertisement
Advertisement