ਜਹਾਜ਼ ’ਚ ਨਾ ਚੜ੍ਹਨ ਦੇਣ ਕਾਰਨ ਔਰਤ ਨੇ ਕੁੱਤੇ ਨੂੰ ਮਾਰਿਆ
05:58 AM Mar 23, 2025 IST
ਫਲੋਰੀਡਾ, 22 ਮਾਰਚ
ਅਮਰੀਕਾ ਦੇ ਫਲੋਰੀਡਾ ਵਿੱਚ ਔਰਤ ਨੂੰ ਲਾਜ਼ਮੀ ਦਸਤਾਵੇਜ਼ ਨਾ ਹੋਣ ਕਾਰਨ ਕੁੱਤੇ ਨਾਲ ਜਹਾਜ਼ ਵਿੱਚ ਚੜ੍ਹਨ ਦੀ ਇਜਾਜ਼ਤ ਨਹੀਂ ਮਿਲੀ। ਇਸ ਮਗਰੋਂ ਉਸ ਨੇ ਆਪਣੇ ਕੁੱਤੇ ਨੂੰ ਹਵਾਈ ਅੱਡੇ ਦੇ ਟਾਇਲਟ ਵਿੱਚ ਡੁਬੋ ਕੇ ਮਾਰ ਦਿੱਤਾ ਅਤੇ ਜਹਾਜ਼ ਵਿੱਚ ਸਵਾਰ ਹੋ ਗਈ। ਪੁਲੀਸ ਨੇ ਔਰਤ ਨੂੰ ਪਾਲਤੂ ਜਾਨਵਰ ਖ਼ਿਲਾਫ਼ ਕਰੂਰਤਾ ਦੇ ਦੋਸ਼ ਹੇਠ ਲੇਕ ਕਾਊਂਟੀ ਖੇਤਰ ਤੋਂ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਅਦ ਵਿੱਚ ਉਸ ਨੂੰ 5,000 ਅਮਰੀਕੀ ਡਾਲਰ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ। -ਪੀਟੀਆਈ
Advertisement
Advertisement