ਪੁਲੀਸ ਸੁਧਾਰਾਂ ’ਤੇ 2006 ਦੇ ਫ਼ੈਸਲੇ ਲਾਗੂ ਕਰਨ ਲਈ ਪਟੀਸ਼ਨਾਂ ’ਤੇ ਮਈ ’ਚ ਹੋਵੇਗੀ ਸੁਣਵਾਈ
04:55 AM Mar 26, 2025 IST
ਨਵੀਂ ਦਿੱਲੀ, 25 ਮਾਰਚ
Advertisement
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਪੁਲੀਸ ਸੁਧਾਰਾਂ ’ਤੇ 2006 ਦੇ ਆਪਣਾ ਫ਼ੈਸਲਾ ਲਾਗੂ ਕਰਨ ਦੀ ਅਪੀਲ ਵਾਲੀਆਂ ਪਟੀਸ਼ਨਾਂ ’ਤੇ ਮਈ ਵਿੱਚ ਸੁਣਵਾਈ ਕਰੇਗੀ। ਇਸ ਫ਼ੈਸਲੇ ’ਚ ਜਾਂਚ ਅਤੇ ਕਾਨੂੰਨ ਪ੍ਰਬੰਧ ਸਬੰਧੀ ਫਰਜ਼ਾਂ ਨੂੰ ਵੱਖ ਕਰਨ ਜਿਹੇ ਕਦਮਾਂ ਦੀ ਸਿਫ਼ਾਰਸ਼ ਕੀਤੀ ਗਈ ਸੀ। ਬਾਅਦ ’ਚ ਅਦਾਲਤ ਨੇ ਹੋਰ ਨਿਰਦੇਸ਼ ਵੀ ਪਾਸ ਕੀਤੇ ਸਨ ਜਿਸ ਵਿੱਚ ਸੂਬਾ ਸਰਕਾਰਾਂ ਵੱਲੋਂ ਡੀਜੀਪੀ ਦੇ ਅਹੁਦੇ ’ਤੇ ਐਡਹਾਕ ਜਾਂ ਅੰਤਰਿਮ ਨਿਯੁਕਤੀ ਨਾ ਕਰਨਾ ਆਦਿ ਸ਼ਾਮਲ ਹਨ। ਵਕੀਲ ਪ੍ਰਸ਼ਾਂਤ ਭੂਸ਼ਣ ਤੇ ਦੁਸ਼ਿਅੰਤ ਦਵੇ ਨੇ ਸੀਜੇਆਈ ਸੰਜੀਵ ਖੰਨਾ, ਜਸਟਿਸ ਸੰਜੈ ਕੁਮਾਰ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੂੰ ਅੱਜ ਕਿਹਾ ਕਿ ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਬੈਂਚ ਨੇ ਨਿਰਦੇਸ਼ ਦਿੱਤਾ ਕਿ ਝਾਰਖੰਡ ਸਰਕਾਰ ਨੂੰ ਹੁਕਮ ਅਦੂਲੀ ਨੋਟਿਸ ਜਾਰੀ ਕੀਤਾ ਜਾਵੇ ਤੇ ਸਾਰੀਆਂ ਪਟੀਸ਼ਨਾਂ ਨੂੰ ਪੰਜ ਮਈ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ’ਚ ਸੁਣਵਾਈ ਲਈ ਸੂੁਚੀਬੱੱਧ ਕੀਤਾ ਜਾਵੇ। -ਪੀਟੀਆਈ
Advertisement
Advertisement