ਘਰ ਦੇ ਬਾਹਰ ਖੜ੍ਹੇ ਸਰਪੰਚ ’ਤੇ ਚਲਾਈਆਂ ਗੋਲੀਆਂ, ਫਰਾਰ
02:46 PM Mar 27, 2025 IST
ਪੱਤਰ ਪ੍ਰੇਰਕ
ਤਰਨ ਤਾਰਨ, 27 ਮਾਰਚ
Advertisement
ਇਥੋਂ ਦੇ ਪਿੰਡ ਨੌਸ਼ਹਿਰਾ ਪੰਨੂੰਆਂ ਦੇ ਸਰਪੰਚ ਗੁਰਪ੍ਰੀਤ ਸਿੰਘ ਤੇ ਅੱਜ ਸਵੇਰ ਸਮੇਂ ਮੋਟਰ ਸਾਇਕਲ ਸਵਾਰ ਦੋ ਹਮਲਾਵਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਇਸ ਦੌਰਾਨ ਸਰਪੰਚ ਗੁਰਮੀਤ ਸਿੰਘ ਵਾਲ-ਵਾਲ ਬਚ ਗਿਆ। ਆਮ ਆਦਮੀ ਪਾਰਟੀ ਨਾਲ ਸਬੰਧਤ ਸਰਪੰਚ ਗੁਰਪ੍ਰੀਤ ਸਿੰਘ ਲੌਹੁਕਾ ਰੋਡ ’ਤੇ ਸਥਿਤ ਆਪਣੀ ਰਿਹਾਇਸ਼ ਦੇ ਬਾਹਰ ਖੜ੍ਹਾ ਸੀ ਜਦੋਂ ਮੋਟਰਸਾਇਕਲ ਸਵਾਰ ਦੋ ਨਕਾਬਪੋਸ਼ ਉਸ ’ਤੇ ਗੋਲੀਆਂ ਚਲਾ ਕੇ ਲੌਹੁਕਾ ਪਿੰਡ ਵੱਲ ਨੂੰ ਫਰਾਰ ਹੋ ਗਏ।
ਸਰਪੰਚ ਨੇ ਦੱਸਿਆ ਕਿ ਹਮਲਾਵਰਾਂ ਨੂੰ ਕਾਬੂ ਕਰਨ ਲਈ ਉਨ੍ਹਾਂ ਆਪਣੇ ਸਮਰਥਕਾਂ ਨਾਲ ਪਿੱਛਾ ਵੀ ਕੀਤਾ ਪਰ ਹਮਲਾਵਰ ਫਰਾਰ ਹੋ ਗਏ। ਥਾਣਾ ਸਰਹਾਲੀ ਦੇ ਮੁੱਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ ਆਪਣੇ ਮੂੰਹ ਢਕੇ ਹੋਏ ਸਨ।
Advertisement
Advertisement