ਅਫ਼ਗਾਨਿਸਤਾਨ ਵਿੱਚ ਪੱਛਮੀ ਕਾਨੂੰਨਾਂ ਦੀ ਲੋੜ ਨਹੀਂ: ਤਾਲਿਬਾਨ ਆਗੂ
08:50 PM Mar 30, 2025 IST
ਕਾਬੁਲ, 30 ਮਾਰਚ
ਤਾਲਿਬਾਨ ਦੇ ਇੱਕ ਆਗੂ ਨੇ ਅੱਜ ਕਿਹਾ ਕਿ ਅਫਗਾਨਿਸਤਾਨ ਵਿੱਚ ਪੱਛਮੀ ਕਾਨੂੰਨਾਂ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ‘ਸ਼ਰੀਆ’ ਕਾਨੂੰਨਾਂ ਦੀ ਅਹਿਮੀਅਤ ਨੂੰ ਵੀ ਉਭਾਰਿਆ। Taliban ਆਗੂ ਹਿਬਾਤੁੱਲ੍ਹਾ ਅਖੁੰਦਜ਼ਾਦਾ (Hibatullah Akhundzada) ਨੇ ਦੱਖਣੀ ਸ਼ਹਿਰ ਕੰਧਾਰ ਦੀ ਈਦਗਾਹ ਮਸਜਿਦ (Eidgah Mosque) ਵਿੱਚ ਈਦ ਉਲ-ਫਿਤਰ ( Eid Al-Fitr)ਦੀ ਨਮਾਜ਼ ਮਗਰੋਂ ਉਪਦੇਸ਼ ਦਿੰਦਿਆਂ ਇਹ ਟਿੱਪਣੀ ਕੀਤੀ। ਅਖੁੰਦਜ਼ਾਦਾ ਦੇ ਸੁਨੇਹੇ ਦੀ 50 ਮਿੰਟ ਦੀ ਆਡੀਓ ਤਾਲਿਬਾਨ ਸਰਕਾਰ ਦੇ ਮੁੱਖ ਤਰਜਮਾਨ ਜ਼ਬੀਹੁੱਲ੍ਹਾ ਮੁਜਾਹਿਦ ਨੇ ‘ਐਕਸ’ ਉਤੇ ਸਾਂਝੀ ਕੀਤੀ ਹੈ।
‘ਸ਼ਰੀਆ’ ਕਾਨੂੰਨਾਂ ਦੀ ਅਹਿਮੀਅਤ ਨੂੰ ਉਭਾਰਦਿਆਂ ਅਖੁੰਦਜ਼ਾਦਾ ਨੇ ਕਿਹਾ, ‘‘ਪੱਛਮੀ ਮੁਲਕਾਂ ਦੇ ਕਾਨੂੰਨਾਂ ਦੀ ਕੋਈ ਲੋੜ ਨਹੀਂ ਹੈ। ਅਸੀਂ ਆਪਣੇ ਕਾਨੂੰਨ ਖ਼ੁਦਾ ਬਣਾਵਾਂਗੇ।’’ ਸ਼ਰੀਆ ਕਾਨੂੰਨ ਦਾ ਹਵਾਲਾ ਦਿੰਦਿਆਂ ਤਾਲਿਬਾਨ ਨੇ ਅਫ਼ਗਾਨ ਔਰਤਾਂ ਤੇ ਲੜਕੀਆਂ ਦੀ ਸਿੱਖਿਆ ਤੇ ਨੌਕਰੀਆਂ ’ਤੇ ਪਾਬੰਦੀ ਲਾਈ ਹੋਈ ਹੈ। ਅਜਿਹੇ ਕਦਮਾਂ ਨੇ ਤਾਲਿਬਾਨ ਕੌਮਾਂਤਰੀ ਮੰਚ ਤੋਂ ਵੱਖਰਾ ਕਰ ਦਿੱਤਾ ਹੈ। ਹਾਲਾਂਕਿ ਤਾਲਿਬਾਨ ਸਰਕਾਰ ਨੇ ਚੀਨ ਅਤੇ ਯੂਏਈ ਸਣੇ ਹੋਰ ਦੇਸ਼ਾਂ ਨਾਲ ਰਣਨੀਤਕ ਸਬੰਧ ਬਣਾਏ ਹਨ।
Hibatullah Akhundzada ਨੇ ਅੱਜ ਪੱਛਮੀ ਦੇਸ਼ਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਮੁਸਲਮਾਨਾਂ ਵਿਰੁੱਧ ਇੱਕਜੁਟ ਹੋ ਗਏ ਸਨ। ਉਨ੍ਹਾਂ ਨੇ ਗਾਜ਼ਾ ’ਚ ਇਜ਼ਰਾਈਲ-ਹਮਾਸ ਜੰਗ ਦਾ ਹਵਾਲਾ ਦਿੰਦਿਆਂ ਅਮਰੀਕਾ ਤੇ ਹੋਰ ਮੁਲਕਾਂ ’ਤੇ ਇਸਲਾਮ ਪ੍ਰਤੀ ਦੁਸ਼ਮਣੀ ਰੱਖਣ ਦਾ ਦੋਸ਼ ਲਾਇਆ। ਤਾਲਿਬਾਨ ਆਗੂ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਜਮਹੂਰੀਅਤ ਦੇ ਸਮਰਥਕ ਜਨਤਾ ਨੂੰ ਤਾਲਿਬਾਨ ਸਰਕਾਰ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਨ। -ਏਪੀ
Advertisement
Advertisement