Nuclear Programme: ਈਰਾਨ ਵੱਲੋਂ ਅਮਰੀਕਾ ਨਾਲ ਸਿੱਧੀ ਗੱਲਬਾਤ ਤੋਂ ਇਨਕਾਰ
06:43 PM Mar 30, 2025 IST
ਦੁਬਈ, 30 ਮਾਰਚ
ਈਰਾਨ ਦੇ ਰਾਸ਼ਟਰਪਤੀ ਨੇ ਅੱਜ ਕਿਹਾ ਕਿ ਤਹਿਰਾਨ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪੱਤਰ ਦੇ ਜਵਾਬ ’ਚ ਅਮਰੀਕਾ ਨਾਲ ਸਿੱਧੀ ਗੱਲਬਾਤ ਨੂੰ ਖਾਰਜ ਕੀਤਾ ਹੈ।
ਰਾਸ਼ਟਰਪਤੀ ਮਸੂਦ ਪੇਜ਼ੈਸ਼ਕੀਅਨ (Iran’s President Masoud Pezeshkian) ਦੀ ਟਿੱਪਣੀ ਤੋਂ ਪਹਿਲੀ ਵਾਰ ਅਧਿਕਾਰਤ ਤੌਰ ’ਤੇ ਸਪੱਸ਼ਟ ਹੋਇਆ ਹੈ ਕਿ ਈਰਾਨ ਨੇ ਟਰੰਪ ਦੇ ਪੱਤਰ ’ਤੇ ਕਿਸ ਤਰ੍ਹਾਂ ਦਾ ਜਵਾਬ ਦਿੱਤਾ ਹੈ।
ਇਸ ਤੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਤਣਾਅ ਵਧ ਸਕਦਾ ਹੈ। ਪੇਜ਼ੈਸ਼ਕੀਅਨ ਨੇ ਕਿਹਾ, ‘‘ਹਾਲਾਂਕਿ ਇਸ (ਟਰੰਪ ਦੇ ਪੱਤਰ ’ਤੇ) ਪ੍ਰਤੀਕਿਰਿਆ ’ਚ ਦੋਵਾਂ ਧਿਰਾਂ ਵਿਚਾਲੇ ਸਿੱਧੀ ਗੱਲਬਾਤ ਦੀ ਸੰਭਾਵਨਾ ਨੂੰ ਖਾਰਜ ਕੀਤਾ ਗਿਆ ਹੈ ਪਰ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਅਸਿੱਧੇ ਤੌਰ ’ਤੇ ਗੱਲਬਾਤ ਦਾ ਰਾਹ ਖੁੱਲ੍ਹ ਸਕਦਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕੀ ਟਰੰਪ ਅਸਿੱਧੇ ਗੱਲਬਾਤ ਨੂੰ ਸਵੀਕਾਰ ਕਰਨਗੇ।
ਦੱਸਣਯੋਗ ਹੈ ਕਿ ਟਰੰਪ ਵੱਲੋਂ 2018 ਵਿੱਚ ਆਲਮੀ ਸ਼ਕਤੀਆਂ (world powers) ਨਾਲ ਤਹਿਰਾਨ ਦੇ ਪ੍ਰਮਾਣੂ ਸਮਝੌਤੇ ਤੋਂ ਅਮਰੀਕਾ ਨੂੰ ਪਾਸੇ ਰੱਖਣ ਤੋਂ ਬਾਅਦ ਅਸਿੱਧੇ ਤੌਰ ’ਤੇ ਗੱਲਬਾਤ ਅਸਫਲ ਰਹੀ ਹੈ। -ਏਪੀ
Advertisement
Advertisement