ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨਿੰਦਰਜੀਤ ਸਿੰਘ ਬੇਦੀ ਹੋਣਗੇ ਨਵੇਂ ਐਡਵੋਕੇਟ ਜਨਰਲ

10:20 PM Mar 30, 2025 IST
featuredImage featuredImage
ਚਰਨਜੀਤ ਭੁੱਲਰ

ਚੰਡੀਗੜ੍ਹ, 30 ਮਾਰਚ

Advertisement

ਪੰਜਾਬ ਸਰਕਾਰ ਨੇ ਸੂਬੇ ਦੇ ਏਜੀ ਦਫ਼ਤਰ ਨੂੰ ਨਵੇਂ ਨਕਸ਼ ਦੇਣ ਲਈ ਮਨਿੰਦਰਜੀਤ ਸਿੰਘ ਬੇਦੀ (Maninderjit Singh Bedi) ਨੂੰ ਐਡਵੋਕੇਟ ਜਨਰਲ (Advocate General) ਵਜੋਂ ਤਾਇਨਾਤ ਕੀਤਾ ਹੈ।
ਅੱਜ ਸਵੇਰ ਵਕਤ ਹੀ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਸੌਂਪਿਆ ਸੀ ਜਿਸ ਨੂੰ ਹੱਥੋ-ਹੱਥ ਪ੍ਰਵਾਨ ਕਰਨ ਮਗਰੋਂ ਨਵੇਂ ਏਜੀ ਦੀ ਨਿਯੁਕਤੀ ਕੀਤੀ ਗਈ ਹੈ।
ਨਿਆਂ ਵਿਭਾਗ ਤਰਫ਼ੋਂ ਅੱਜ ਨਵੇਂ ਏਜੀ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ। ਨਵੇਂ ਏਜੀ Maninderjit Singh Bedi  ਇਸ ਤੋਂ ਪਹਿਲਾਂ ਐਡੀਸ਼ਨਲ ਐਡਵੋਕੇਟ ਜਨਰਲ ਸਨ। ਵੇਰਵਿਆਂ ਅਨੁਸਾਰ ਨਵੇਂ ਏਜੀ ਬੇਦੀ ਰਾਮਪੁਰਾ ਫੂਲ ਦੇ ਮਰਹੂਮ ਐਡਵੋਕੇਟ ਇੰਦਰਜੀਤ ਸਿੰਘ ਬੇਦੀ ਦੇ ਪੁੱਤਰ ਹਨ ਅਤੇ ਉਨ੍ਹਾਂ ਦੇ ਦਾਦਾ ਜੀ ਵੀ ਮੰਨੇ ਪ੍ਰਮੰਨੇ ਵਕੀਲ ਰਹੇ ਹਨ।
ਮਨਿੰਦਰਜੀਤ ਸਿੰਘ ਬੇਦੀ ਨੇ ਆਪਣੀ ਵਕਾਲਤ ਰਾਮਪੁਰਾ ਫੂਲ ਤੋਂ ਸ਼ੁਰੂ ਕੀਤੀ ਅਤੇ ਉਹ 2015-16 ਤੋਂ ਹਾਈਕੋਰਟ ’ਚ ਪ੍ਰੈਕਟਿਸ ਕਰ ਰਹੇ ਹਨ। ਉਨ੍ਹਾਂ ਵਕਾਲਤ ਦਾ ਕਿੱਤਾ ਸਾਲ 2004-05 ਵਿੱਚ ਸ਼ੁਰੂ ਕੀਤਾ ਸੀ।
Advertisement