ਸੜਕ ਹਾਦਸਿਆਂ ਕਾਰਨ ਭਾਰਤ ਨੂੰ ਹਰ ਵਰ੍ਹੇ ਤਿੰਨ ਫ਼ੀਸਦ ਜੀਡੀਪੀ ਦਾ ਨੁਕਸਾਨ: ਗਡਕਰੀ
ਨਵੀਂ ਦਿੱਲੀ, 25 ਮਾਰਚ
ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਦੇਸ਼ ਵਿੱਚ ਹਰ ਸਾਲ ਲਗਪਗ ਪੰਜ ਲੱਖ ਸੜਕ ਹਾਦਸੇ ਹੁੰਦੇ ਹਨ ਅਤੇ ਇਸ ਕਾਰਨ ਭਾਰਤ ਨੂੰ ਸਾਲਾਨਾ ਕੁੱਲ ਘਰੇਲੂ ਉਤਪਾਦਨ (ਜੀਡੀਪੀ) ਦਾ ਤਿੰਨ ਫ਼ੀਸਦ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਇਹ ਗੱਲ ਦਿੱਲੀ ਵਿੱਚ ਏਐੱਮਸੀਐੱਚਏਐੱਮ ਦੇ ‘ਸੜਕ ਸੁਰੱਖਿਆ ਲਈ ਤਕਨੀਕੀ ਦਖਲਅੰਦਾਜ਼ੀ: ਅਮਰੀਕਾ-ਭਾਰਤ ਭਾਈਵਾਲੀ’ ਵਿਸ਼ੇ ’ਤੇ ਪ੍ਰੋਗਰਾਮ ਵਿੱਚ ਆਖੀ। ਗਡਕਰੀ ਨੇ ਕਿਹਾ ਕਿ ਸੜਕ ਹਾਦਸੇ ਦੇਸ਼ ਲਈ ਸਭ ਤੋਂ ਅਹਿਮ ਸਮੱਸਿਆ ਹਨ। ਭਾਰਤ ਵਿੱਚ ਹਰ ਸਾਲ 4,80,000 ਸੜਕ ਹਾਦਸੇ ਹੁੰਦੇ ਹਨ, ਜਿਸ ਕਾਰਨ 18 ਤੋਂ 45 ਸਾਲ ਉਮਰ ਦੇ 1,88,000 ਲੋਕਾਂ ਦੀ ਮੌਤ ਹੋ ਜਾਂਦੀ ਹੈ। ਮੰਤਰੀ ਨੇ ਚਿੰਤਾ ਜਤਾਉਂਦਿਆਂ ਕਿਹਾ ਕਿ 10,000 ਮੌਤਾਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਹੁੰਦੀਆਂ ਹਨ। ਗਡਕਰੀ ਨੇ ਆਖਿਆ, ‘‘ਇਹ ਮੁੱਖ ਜਨਤਕ ਸਿਹਤ ਮੁੱਦਿਆਂ ’ਚੋਂ ਇੱਕ ਹੈ ਅਤੇ ਸਭ ਤੋਂ ਅਹਿਮ ਗੱਲ ਹੈ ਕਿ ਅਸੀਂ ਸੜਕ ਹਾਦਸਿਆਂ ਕਾਰਨ ਜੀਡੀਪੀ ਦਾ ਤਿੰਨ ਫ਼ੀਸਦ ਹਿੱਸਾ ਗੁਆ ਰਹੇ ਹਾਂ।’’ ਕੇਂਦਰੀ ਮੰਤਰੀ ਮੁਤਾਬਕ ਸੜਕ ਹਾਦਸਿਆਂ ਦੇ ਮੁੱਖ ਕਾਰਨਾਂ ਵਿੱਚੋਂ ਖਰਾਬ ਤਫ਼ਸੀਲੀ ਪ੍ਰਾਜੈਕਟ ਰਿਪੋਰਟਾਂ (ਡੀਪੀਆਰ) ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ, ‘‘ਡੀਪੀਆਰ ਸਲਾਹਕਾਰ ਸੜਕ ਹਾਦਸਿਆਂ ਲਈ ਮੁੱਖ ਤੌਰ ’ਤੇ ਜ਼ਿੰਮੇਵਾਰ ਹਨ। ਕਦੇ-ਕਦੇ ਲਾਗਤ ਬਚਾਉਣ, ਹੋਰ ਵੱਖ-ਵੱਖ ਕਾਰਨਾਂ ਤੇ ਗ਼ੈਰ-ਗ਼ੰਭੀਰ ਨਜ਼ਰੀਏ ਕਾਰਨ ਅਜਿਹਾ ਹੁੰਦਾ ਹੈ।’’ -ਪੀਟੀਆਈ
ਹਾਦਸਾ ਪੀੜਤਾਂ ਦੇ ਮਦਦਗਾਰ ਲਈ 25 ਹਜ਼ਾਰ ਰੁਪਏ ਇਨਾਮ
ਗਡਕਰੀ ਨੇ ਕਿਹਾ ਕਿ ਸਰਕਾਰ ਨੇ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ ਨੂੰ 25,000 ਹਜ਼ਾਰ ਰੁਪਏ ਦਾ ਇਨਾਮ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ, ‘‘ਜੇ ਕੋਈ ਵਿਅਕਤੀ ਹਾਦਸੇ ਮਗਰੋਂ ਕਿਸੇ ਹਸਪਤਾਲ ’ਚ ਦਾਖਲ ਹੁੰਦਾ ਹੈ ਤਾਂ ਅਸੀਂ ਉਸ ਨੂੰ ਇਲਾਜ ਲਈ ਵੱਧ ਤੋਂ ਵੱਧ ਡੇਢ ਲੱਖ ਰੁਪਏ ਜਾਂ ਸੱਤ ਸਾਲ ਤੱਕ ਇਲਾਜ ਦਾ ਖਰਚਾ ਦੇ ਸਕਦੇ ਹਾਂ।