ਸਾਰੇ ਏਆਈ ਐਪ ਸੁਰੱਖਿਅਤ ਨਾ ਹੋਣ ਦੀ ਚਿਤਾਵਨੀ
06:14 AM Mar 29, 2025 IST
ਨਵੀਂ ਦਿੱਲੀ: ਮੁਲਕ ਦੀ ਸੰਘੀ ਸਾਈਬਰ ਸੁਰੱਖਿਆ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਸਾਰੀਆਂ ਮਸਨੂਈ ਬੌਧਿਕਤਾ (ਏਆਈ) ਐਪਸ ਸੁਰੱਖਿਅਤ ਨਹੀਂ ਹਨ। ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਆਫ਼ ਇੰਡੀਆ (ਸੀਈਆਰਟੀ-ਇਨ) ਨੇ ਐਡਵਾਈਜ਼ਰੀ ’ਚ ਕਿਹਾ ਹੈ ਕਿ ਲੋਕ ਗੁਪਤ ਖ਼ਾਤਿਆਂ ਰਾਹੀਂ ਹੀ ਏਆਈ ਐਪਸ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਏਆਈ ਐਪਸ ਡਾਊਨਲੋਡ ਕਰਨ ਨਾਲ ਸਾਈਬਰ ਹਮਲੇ ਵੀ ਹੋ ਸਕਦੇ ਹਨ। -ਪੀਟੀਆਈ
Advertisement
Advertisement