ਨਿਧੀ ਤਿਵਾੜੀ ਪ੍ਰਧਾਨ ਮੰਤਰੀ ਦੀ ਨਿੱਜੀ ਸਕੱਤਰ ਨਿਯੁਕਤ
06:43 AM Apr 01, 2025 IST
ਨਵੀਂ ਦਿੱਲੀ: ਭਾਰਤੀ ਵਿਦੇਸ਼ ਸੇਵਾ (ਆਈਐੱਫਐੱਸ) ਅਧਿਕਾਰੀ ਨਿਧੀ ਤਿਵਾੜੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੱਜੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਰਸੋਨਲ ਮੰਤਰਾਲੇ ਦੇ ਹੁਕਮ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਸਾਲ 2014 ਬੈਚ ਦੀ ਆਈਐੱਫਐੱਸ ਅਧਿਕਾਰੀ ਤਿਵਾੜੀ ਮੌਜੂਦਾ ਸਮੇਂ ਪ੍ਰਧਾਨ ਮੰਤਰੀ ਸਕੱਤਰੇਤ ’ਚ ਉਪ ਸਕੱਤਰ ਹੈ। ਇਹ ਹੁਕਮ 29 ਮਾਰਚ ਨੂੰ ਜਾਰੀ ਹੋਏ ਹਨ। -ਪੀਟੀਆਈ
Advertisement
Advertisement