ਸੀਪੀਆਈ (ਐੱਮ) ਦੇ ਜਨਰਲ ਸਕੱਤਰ ਦੀ ਦੌੜ ’ਚ ਬੇਬੀ ਤੇ ਧਾਵਲੇ ਅੱਗੇ
04:25 AM Apr 06, 2025 IST
ਮਦੁਰਾਈ, 5 ਅਪਰੈਲ
ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐੱਮ) ਦੇ ਅਗਲੇ ਜਨਰਲ ਸਕੱਤਰ ਦੀ ਚੋਣ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਤੇ ਹੁਣ ਕਿਆਸਰਾਈਆਂ ਤੇਜ਼ ਹੋ ਗਈਆਂ ਹਨ ਕਿ ਦੇਸ਼ ਦੀ ਸਭ ਤੋਂ ਵੱਡੀ ਖੱਬੇਪੱਖੀ ਪਾਰਟੀ ਦੀ ਕਮਾਨ ਕੌਣ ਸੰਭਾਲੇਗਾ। ਇਸ ਦੌੜ ’ਚ ਐੱਮਏ ਬੇਬੀ ਤੇ ਅਸ਼ੋਕ ਧਾਵਲੇ ਨੂੰ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ 2012 ਤੋਂ ਪੋਲਿਟ ਬਿਊਰੋ ਮੈਂਬਰ ਬੇਬੀ ਇਸ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਹਨ। ਉਨ੍ਹਾਂ ਨੂੰ ਪਾਰਟੀ ਦੀ ਕੇਰਲ ਇਕਾਈ ਦੀ ਹਮਾਇਤ ਹਾਸਲ ਹੈ। ਪਾਰਟੀ ਦਾ ਇੱਕ ਵਰਗ ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਅਸ਼ੋਕ ਧਾਵਲੇ ਨੂੰ ਇਹ ਜ਼ਿੰਮੇਵਾਰੀ ਦੇਣ ਦੇ ਪੱਖ ’ਚ ਹੈ। ਪੋਲਿਟ ਬਿਊਰੋ ਦੇ ਹੋਰ ਸੀਨੀਅਰ ਮੈਂਬਰ ਮੁਹੰਮਦ ਸਲੀਮ ਨੂੰ ਵੀ ਇਸ ਅਹੁਦੇ ਦੇ ਦਾਅਵੇਦਾਰਾਂ ’ਚ ਗਿਣਿਆ ਜਾ ਰਿਹਾ ਹੈ। ਹਾਲਾਂਕਿ ਸਲੀਮ ਨੇ ਪੱਛਮੀ ਬੰਗਾਲ ਇਕਾਈ ਦੇ ਸਕੱਤਰ ਬਣੇ ਰਹਿਣ ਦੀ ਇੱਛਾ ਜ਼ਾਹਿਰ ਕੀਤੀ ਹੈ। -ਪੀਟੀਆਈ
Advertisement
Advertisement