ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਸੋਈ ਗੈਸ ਲੀਕ ਹੋਣ ਕਾਰਨ ਧਮਾਕਾ; ਭੈਣ-ਭਰਾ ਹਲਾਕ

06:49 AM Apr 01, 2025 IST
ਘਰ ਵਿੱਚ ਧਮਾਕਾ ਹੋਣ ਮਗਰੋਂ ਨੁਕਸਾਨਿਆ ਸਾਮਾਨ ਅਤੇ (ਇਨਸੈੱਟ) ਮ੍ਰਿਤਕ ਭੈਣ-ਭਰਾ ਦੀ ਫਾਈਲ ਫੋਟੋ। -ਫੋਟੋ: ਮੁਕੇਸ਼ ਅਗਰਵਾਲ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 31 ਮਾਰਚ
ਇੱਥੇ ਪੰਜਾਬੀ ਬਾਗ ਦੇ ਇੱਕ ਘਰ ਵਿੱਚ ਐੱਲਪੀਜੀ ਲੀਕ ਹੋਣ ਕਰਕੇ ਹੋਏ ਧਮਾਕੇ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ। ਇਸ ਦੌਰਾਨ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਆਕਾਸ਼ (7) ਅਤੇ ਸਾਕਸ਼ੀ (14) ਵਜੋਂ ਹੋਈ ਹੈ। ਦੋਵੇਂ ਰਿਸ਼ਤੇ ਵਿੱਚ ਭੈਣ-ਭਰਾ ਸਨ। ਇਹ ਘਟਨਾ ਪੂਰਬੀ ਪੰਜਾਬੀ ਬਾਗ ਦੇ ਮਨੋਹਰ ਪਾਰਕ ਇਲਾਕੇ ’ਚ ਐਤਵਾਰ ਰਾਤ ਨੂੰ ਵਾਪਰੀ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਿਆ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦਿੱਲੀ ਫਾਇਰ ਸਰਵਿਸਿਜ਼ ਦੇ ਅਧਿਕਾਰੀਆਂ ਮੁਤਾਬਕ ਮਨੋਹਰ ਪਾਰਕ ਦੇ ਡਬਲਿਊ ਜ਼ੈਡ-7 ਵਿੱਚ ਐਤਵਾਰ ਰਾਤ 8:20 ਵਜੇ ਦੇ ਕਰੀਬ ਅੱਗ ਲੱਗ ਗਈ। ਅੱਗ ’ਤੇ ਕਾਬੂ ਪਾਉਣ ਲਈ ਦੋ ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ ਹਨ। ਦਿੱਲੀ ਪੁਲੀਸ ਅਨੁਸਾਰ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਸਵਿਤਾ (34) ਨਾਮੀ ਔਰਤ ਰਸੋਈ ਵਿੱਚ ਖਾਣਾ ਬਣਾ ਰਹੀ ਸੀ। ਅਚਾਨਕ ਇੱਕ ਕੱਪੜੇ ਨੂੰ ਅੱਗ ਲੱਗਣ ਕਾਰਨ ਧਮਾਕਾ ਹੋਇਆ, ਜਿਸ ਕਾਰਨ ਉਸ ਦੇ ਬੇਟੇ ਆਕਾਸ਼ ਅਤੇ ਬੇਟੀ ਸਾਕਸ਼ੀ ਦੀ ਮੌਤ ਹੋ ਗਈ, ਜਦਕਿ ਸਵਿਤਾ ਤੇ ਉਸ ਦੀ 11 ਸਾਲਾ ਧੀ ਮੀਨਾਕਸ਼ੀ ਵਾਲ-ਵਾਲ ਬਚ ਗਈਆਂ। ਇਸ ਦੌਰਾਨ ਇਕ ਹੋਰ ਵਿਅਕਤੀ ਸੰਦੀਪ ਪਾਠਕ 5 ਫੀਸਦ ਸੜ ਗਿਆ, ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

Advertisement

ਲਕਸ਼ਮੀ ਨਗਰ ਦੇ ਹਸਪਤਾਲ ’ਚ ਅੱਗ ਲੱਗੀ

ਨਵੀਂ ਦਿੱਲੀ (ਪੱਤਰ ਪ੍ਰੇਰਕ): ਇੱਥੋਂ ਦੇ ਲਕਸ਼ਮੀ ਨਗਰ ਖੇਤਰ ਵਿੱਚ ਬੀਤੀ ਦੇਰ ਰਾਤ ਇੱਕ ਹਸਪਤਾਲ ਵਿੱਚ ਅੱਗ ਲੱਗ ਗਈ। ਇਹ ਘਟਨਾ ਐਤਵਾਰ ਰਾਤ ਕਰੀਬ 11.43 ਵਜੇ ਲਕਸ਼ਮੀ ਨਗਰ ਦੇ ਮੱਕੜ ਹਸਪਤਾਲ ਵਿੱਚ ਵਾਪਰੀ। ਸੂਚਨਾ ਮਿਲਣ ਮਗਰੋਂ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Advertisement
Advertisement