ਭਾਰਤ ਦਾ ਵਿਦੇਸ਼ੀ ਕਰਜ਼ਾ ਵਧ ਕੇ 717.9 ਅਰਬ ਡਾਲਰ ਹੋਇਆ
05:04 AM Apr 01, 2025 IST
ਨਵੀਂ ਦਿੱਲੀ: ਵਿੱਤ ਮੰਤਰਾਲੇ ਨੇ ਦੱਸਿਆ ਹੈ ਕਿ ਭਾਰਤ ਦਾ ਵਿਦੇਸ਼ੀ ਕਰਜ਼ਾ ਦਸੰਬਰ 2024 ਦੇ ਅਖੀਰ ਤੱਕ 10.7 ਫ਼ੀਸਦੀ ਵਧ ਕੇ 717.9 ਅਰਬ ਡਾਲਰ ਹੋ ਗਿਆ ਹੈ। ਦਸੰਬਰ 2023 ਵਿੱਚ ਇਹ 648.7 ਅਰਬ ਡਾਲਰ ਸੀ। ਭਾਰਤ ਦੀ ਤਿਮਾਹੀ ਵਿਦੇਸ਼ੀ ਕਰਜ਼ਾ ਰਿਪੋਰਟ ਮੁਤਾਬਕ, ਤਿਮਾਹੀ ਆਧਾਰ ’ਤੇ ਦਸੰਬਰ 2024 ਵਿੱਚ ਵਿਦੇਸ਼ੀ ਕਰਜ਼ੇ ਵਿੱਚ 0.7 ਫ਼ੀਸਦੀ ਦਾ ਵਾਧਾ ਹੋਇਆ। ਸਤੰਬਰ 2024 ਦੇ ਅਖੀਰ ਵਿੱਚ ਇਹ 712.7 ਅਰਬ ਡਾਲਰ ਸੀ। ਰਿਪੋਰਟ ਮੁਤਾਬਕ ਦਸੰਬਰ 2024 ਦੇ ਅਖੀਰ ਤੱਕ ਵਿਦੇਸ਼ੀ ਕਰਜ਼ਾ ਤੇ ਕੁੱਲ ਘਰੇਲੂ ਉਤਪਾਦ ਦਾ ਅਨੁਪਾਤ 19.1 ਫ਼ੀਸਦੀ ਰਿਹਾ ਹੈ ਜਦਕਿ ਸਤੰਬਰ 2024 ਵਿੱਚ ਇਹ 19 ਫ਼ੀਸਦੀ ਸੀ। -ਪੀਟੀਆਈ
Advertisement
Advertisement