ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿਆਂਮਾਰ: ਭੂਚਾਲ ’ਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹਜ਼ਾਰ ਤੋਂ ਪਾਰ

04:30 AM Apr 04, 2025 IST
ਮਿਆਂਮਾਰ ਦੇ ਮਾਂਡਲੇ ’ਚ ਬਚਾਅ ਕਾਰਜ ਚਲਾਉਂਦੇ ਹੋਏ ਰਾਹਤ ਕਾਮੇ। -ਫੋਟੋ: ਏਪੀ

ਬੈਂਕਾਕ, 3 ਅਪਰੈਲ
ਮਿਆਂਮਾਰ ’ਚ ਤਕਰੀਬਨ ਇੱਕ ਹਫ਼ਤਾ ਪਹਿਲਾਂ ਆਏ ਭਿਆਨਕ ਭੂਚਾਲ ’ਚ ਮਰਨ ਵਾਲਿਆਂ ਦੀ ਗਿਣਤੀ ਅੱਜ ਵੱਧ ਕੇ 3,085 ਹੋ ਗਈ ਹੈ ਕਿਉਂਕਿ ਖੋਜ ਤੇ ਬਚਾਅ ਟੀਮਾਂ ਨੂੰ ਹੋਰ ਲਾਸ਼ਾਂ ਮਿਲੀਆਂ ਹਨ। ਫੌਜੀ ਲੀਡਰਸ਼ਿਪ ਵਾਲੀ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ। ਮਨੁੱਖੀ ਸਹਾਇਤਾ ਸਮੂਹ ਜਿਊਂਦੇ ਬਚੇ ਲੋਕਾਂ ਨੂੰ ਮੈਡੀਕਲ ਦੇਖਭਾਲ ਤੇ ਪਨਾਹ ਦੇਣ ’ਚ ਲੱਗੇ ਹੋਏ ਹਨ।
ਸੰਖੇਪ ਬਿਆਨ ’ਚ ਸੈਨਾ ਨੇ ਕਿਹਾ ਕਿ 4,715 ਲੋਕ ਜ਼ਖ਼ਮੀ ਹੋਏ ਹਨ ਤੇ 341 ਲਾਪਤਾ ਹਨ। ਲੰਘੇ ਸ਼ੁੱਕਰਵਾਰ ਨੂੰ ਆਏ 7.7 ਰਫ਼ਤਾਰ ਵਾਲੇ ਭੂਚਾਲ ਦਾ ਕੇਂਦਰ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਨੇੜੇ ਸੀ। ਇਸ ਨਾਲ ਕਈ ਇਲਾਕਿਆਂ ’ਚ ਇਮਾਰਤਾਂ ਢਹਿ ਗਈਆਂ, ਸੜਕਾਂ ਟੁੱਟ ਗਈਆਂ ਤੇ ਪੁਲ ਤਬਾਹ ਹੋ ਗਏ ਸਨ। ਸਥਾਨਕ ਮੀਡੀਆ ’ਚ ਮ੍ਰਿਤਕਾਂ ਦੀ ਜੋ ਗਿਣਤੀ ਦੱਸੀ ਗਈ ਹੈ ਉਹ ਅਧਿਕਾਰਤ ਅੰਕੜਿਆਂ ਤੋਂ ਕਿਤੇ ਵੱਧ ਹੈ। ਕਿਉਂਕਿ ਦੂਰਸੰਚਾਰ ਸੇਵਾਵਾਂ ਵੱਡੇ ਪੱਧਰ ’ਤੇ ਬੰਦ ਹਨ ਤੇ ਕਈ ਥਾਵਾਂ ਤੱਕ ਪਹੁੰਚਣਾ ਮੁਸ਼ਕਲ ਹੈ, ਇਸ ਲਈ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਿਵੇਂ ਜਿਵੇਂ ਵੱਧ ਵੇਰਵੇ ਸਾਹਮਣੇ ਆਉਣਗੇ, ਮ੍ਰਿਤਕਾਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਕਿਹਾ ਕਿ ਉਸ ਦੇ ਮੁੱਢਲੇ ਅਨੁਮਾਨ ਅਨੁਸਾਰ ਚਾਰ ਹਸਪਤਾਲ ਤੇ ਸਿਹਤ ਕੇਂਦਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਜਦਕਿ 32 ਹਪਸਤਾਲ ਤੇ 18 ਸਿਹਤ ਕੇਂਦਰ ਅੰਸ਼ਿਕ ਤੌਰ ’ਤੇ ਨੁਕਸਾਨੇ ਗਏ ਹਨ। ਭਾਰਤ ਦਾ ਇੱਕ ‘ਮੋਬਾਈਲ ਹਸਪਤਾਲ’ ਅਤੇ ‘ਰੂਸ-ਬੇਲਾਰੂਸ’ ਦਾ ਸਾਂਝਾ ਹਸਪਤਾਲ ਵੀ ਹੁਣ ਮਾਂਡਲੇ ’ਚ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। -ਏਪੀ

Advertisement

Advertisement