Delimitation exercise: ਪ੍ਰਧਾਨ ਮੰਤਰੀ ਮੋਦੀ ਹੱਦਬੰਦੀ ਪ੍ਰਕਿਰਿਆ ਬਾਰੇ ਤਾਮਿਲਨਾਡੂ ਦੇ ਤੌਖਲੇ ਦੂਰ ਕਰਨ: ਸਟਾਲਿਨ
PM Modi should allay fears of TN over delimitation exercise: Stalin
ਉਧਗਾਮੰਡਲਮ, 6 ਅਪਰੈਲ
ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ ਸਟਾਲਿਨ MK Stalin ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਜਵੀਜ਼ਤ ਹੱਦਬੰਦੀ ਪ੍ਰਕਿਰਿਆ Delimitation exercise ਦੇ ਸਬੰਧ ’ਚ ਸੂਬੇ ਦੇ ਲੋਕਾਂ ਦੇ ਤੌਖਲੇ ਦੂਰ ਕਰਨੇ ਚਾਹੀਦੇ ਹਨ। ਸਟਾਲਿਨ ਨੇ ਇੱਥੇ ਇੱਕ ਅਧਿਕਾਰਤ ਪ੍ਰੋਗਰਾਮ ’ਚ ਕਿਹਾ ਕਿ ਮੋਦੀ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੰਸਦ ਵਿੱਚ ਇੱਕ ਮਤਾ ਪਾਸ ਕੀਤਾ ਜਾਵੇ ਤਾਂ ਕਿ ਤਾਮਿਲਨਾਡੂੁ ਦੇ ਅਧਿਕਾਰਾਂ ’ਤੇ ਲਗਾਮ ਨਾ ਲੱਗੇ।
ਇੱਥੇ ਇੱਕ ਹਰਮਨਪਿਆਰੇ ਸੈਲਾਨੀ ਸਥਾਨ ਲਈ ਕਈ ਪ੍ਰਾਜੈਕਟਾਂ ਦਾ ਉਦਾਘਾਟਨ ਤੇ ਨਵੇਂ ਪ੍ਰਾਜੈਕਟਾਂ ਦਾ ਐਲਾਨ ਕਰਨ ਮਗਰੋਂ ਸਟਾਲਿਨ ਨੇ ਆਖਿਆ ਕਿ ਉਨ੍ਹਾਂ ਨੇ ਤਜਵੀਜ਼ਤ ਹੱਦਬੰਦੀ ਨਾਲ ਸਬੰਧਤ ਤੌਖਲਿਆਂ ਬਾਰੇ ਮੰਗ ਪੱਤਰ ਸੌਂਪਣ ਲਈ ਪ੍ਰਧਾਨ ਮੰਤਰੀ ਤੋਂ ਮਿਲਣ ਲਈ ਸਮਾਂ ਮੰਗਿਆ ਹੈ।
Chief Minister MK Stalin ਨੇ ਕਿਹਾ, “ਅਸੀਂ ਹੱਦਬੰਦੀ ਬਾਰੇ ਮੈਮੋਰੰਡਮ ਸੌਂਪਣ ਲਈ ਸਮਾਂ ਮੰਗਿਆ ਹੈ। ਕਿਉਂਕਿ ਮੈਂ ਇਸ ਸਰਕਾਰੀ ਸਮਾਗਮ ਵਿੱਚ ਸ਼ਾਮਲ ਹੋ ਰਿਹਾ ਹਾਂ, ਇਸ ਲਈ ਮੈਂ ਉਨ੍ਹਾਂ ਨੂੰ ਮੀਟਿੰਗ ਵਿੱਚ ਸ਼ਾਮਲ ਨਾ ਸਕਣ ਬਾਰੇ ਜਾਣੂ ਕਰਵਾ ਦਿੱਤਾ ਹੈ। ਮੈਂ ਇਸ ਕੰਮ ਲਈ ਆਪਣੇ ਮੰਤਰੀਆਂ- ਟੀ. ਥੇਨਾਰਾਸੂ ਅਤੇ ਰਾਜਾ ਕੰਨੱਪਨ ਨੂੰ ਭੇਜਿਆ ਹੈ। ਇਸ ਮੀਟਿੰਗ ਰਾਹੀਂ ਮੈਂ Prime Minister Narendra Modi ਨੂੰ ਹੱਦਬੰਦੀ ਬਾਰੇ ਤੌਖਲੇ ਦੂਰ ਕਰਨ ਦੀ ਅਪੀਲ ਕਰਦਾ ਹਾਂ।’’
ਉਨ੍ਹਾਂ ਕਿਹਾ, “ਤੁਹਾਨੂੰ (ਮੋਦੀ) ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਸਬੰਧ ਵਿੱਚ ਸੰਸਦ ਵਿੱਚ ਇੱਕ ਮਤਾ ਪਾਸ ਕੀਤਾ ਜਾਵੇ। ਕੀ ਇਸ (ਹੱਦਾਬੰਦੀ) ਨਾਲ ਸੰਸਦੀ ਸੀਟਾਂ ਨਹੀਂ ਘਟਣਗੀਆਂ, ਇਸ ਲਈ ਇਸ ਬਾਰੇ ਪੁੱਛਣਾ ਸਾਡਾ ਅਧਿਕਾਰ ਹੈ। ਇਸ ਦੇ ਨਾਲ ਹੀ ਇਹ ਸਾਡੇ ਭਵਿੱਖ ਲਈ ਚਿੰਤਾ ਦਾ ਵਿਸ਼ਾ ਵੀ ਹੈ।’’
ਸਟਾਲਿਨ ਨੇ ਕਿਹਾ, “ਪੁੱਡੂਚੇਰੀ ਸਮੇਤ ਇੱਥੇ 40 ਸੰਸਦੀ ਸੀਟਾਂ ਹੋਣਗੀਆਂ ਪਰ ਕੇਂਦਰ ਦੀ ਸੱਤਾਧਾਰੀ ਭਾਜਪਾ ਸਰਕਾਰ ਹੱਦਬੰਦੀ ਰਾਹੀਂ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।’’ ਪੀਟੀਆਈ