Waqf Amendment Act ਗਰੀਬ ਮੁਸਲਮਾਨਾਂ ਦੀ ਭਲਾਈ ਯਕੀਨੀ ਬਣਾਏਗਾ: ਸ਼ਿਵਰਾਜ ਚੌਹਾਨ
ਭੋਪਾਲ, 6 ਅਪਰੈਲ
ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ Union Minister Shivraj Singh Chouhan ਨੇ ਅੱਜ ਕਿਹਾ ਕਿ Waqf Amendment Act ਵਕਫ਼ ਸੋਧ ਕਾਨੂੰਨ ਗਰੀਬ ਮੁਸਲਮਾਨਾਂ ਦੀ ਭਲਾਈ ਯਕੀਨੀ ਬਣਾਏਗਾ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ਼ਨਿਚਰਵਾਰ ਨੂੰ ਵਕਫ਼ ਸੋਧ ਬਿੱਲ, 2025 ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨੂੰ ਸੰਸਦ ਦੇ ਦੋਵੇਂ ਸਦਨਾਂ ’ਚ ਬਹਿਸ ਮਗਰੋਂ ਪਾਸ ਕੀਤਾ ਗਿਆ ਸੀ।
ਚੌਹਾਨ ਨੇ ਇਹ ਦਾਅਵਾ ਰਾਇਸੇਨ ਜ਼ਿਲ੍ਹੇ ਦੇ ਖੰਡੇਰਾ ਵਿੱਚ ਇੱਕ ਮੰਦਰ ਵਿੱਚ ਪ੍ਰਾਰਥਨਾ ਕਰਨ ਅਤੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਕੋਲ ਕੀਤਾ। ਉਨ੍ਹਾਂ ਕਿਹਾ, ‘‘ਇਹ ਮੁਸਲਿਮ ਭਰਾਵਾਂ ਅਤੇ ਭੈਣਾਂ Muslim brothers and sisters ਦੀ ਭਲਾਈ ਲਈ ਹੈ। ਜੇਕਰ ਇਸ (ਸੋਧਾਂ) ਦੀ ਸਹੀ ਵਰਤੋਂ ਕੀਤੀ ਜਾਂਦੀ ਹੈ, ਤਾਂ ਪੂਰੇ ਵਕਫ਼ ਬੋਰਡ ਨੂੰ ਗਰੀਬ ਮੁਸਲਿਮ ਭਰਾਵਾਂ ਅਤੇ ਭੈਣਾਂ ਦੀ ਭਲਾਈ ਲਈ ਵਰਤਿਆ ਜਾ ਸਕਦਾ ਹੈ।’’ ਭਾਜਪਾ ਦੇ 46ਵੇਂ ਸਥਾਪਨਾ ਦਿਵਸ ’ਤੇ ਬੋਲਦਿਆਂ ਚੌਹਾਨ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ‘‘ਵਿਕਾਸ ਦਾ ਮਹਾਂਯੱਗ’’ ਚੱਲ ਰਿਹਾ ਹੈ।
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਜਪਾ ਅਤੇ ਵਿਕਾਸ ਇੱਕ ਦੂਜੇ ਦੇ ਸਮਾਨਾਰਥੀ ਹਨ। ਉਨ੍ਹਾਂ ਆਖਿਆ, ‘‘ਮੋਦੀ ਦੀ ਅਗਵਾਈ ਹੇਠ, 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਹੈ। ਮੈਂ ਆਪਣੇ ਹਲਕੇ ਦੇ ਹਰ ਪਿੰਡ ਵਿੱਚ ਵਿਕਾਸ ਲਈ ਇੱਕ ਖਾਕਾ ਤਿਆਰ ਕਰਨ ਲਈ ਮੀਟਿੰਗਾਂ ਕਰਾਂਗਾ। ਮੈਂ ਪੈਦਲ ਮਾਰਚ ਕਰਕੇ ‘ਜਨ ਜਾਗਰਣ’ (Jan Jagran) ਕਰਾਂਗਾ ਕਿਉਂਕਿ ਜਨਤਾ ਦਾ ਸਹਿਯੋਗ ਜ਼ਰੂਰੀ ਹੈ। ਅਸੀਂ ਜਨਤਾ ਨਾਲ ਚਰਚਾ ਕਰਾਂਗੇ ਅਤੇ ਫਿਰ ਉਸ ਅਨੁਸਾਰ ਵਿਕਾਸ ਕਾਰਜ ਕਰਾਂਗੇ।’’ -ਪੀਟੀਆਈ