ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੁੱਧ ਨਸ਼ਿਆਂ ਵਿਰੁੱਧ: ਪੁਲੀਸ ਟੀਮਾਂ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ

08:55 AM Mar 30, 2025 IST
featuredImage featuredImage
ਜਗਰਾਉਂ ਦੇ ਪਿੰਡ ਕੁੱਲ ਗਹਿਣਾ ਵਿੱਚ ਤਲਾਸ਼ੀ ਮੁਹਿੰਮ ਬਾਰੇ ਜਾਣਕਾਰੀ ਲੈਂਦੇ ਹੋਏ ਅਧਿਕਾਰੀ। -ਫੋਟੋ: ਢਿੱਲੋਂ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਮਾਰਚ
ਨਸ਼ਿਆਂ ਵਿਰੁੱਧ ਛੇੜੀ ਗਈ ਮੁਹਿੰਮ ਤਹਿਤ ਲੁਧਿਆਣਾ ਪੁਲੀਸ ਨੇ ਆਪਰੇਸ਼ਨ ਕਾਸੋ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਮੁਹਿੰਮ ਦੌਰਾਨ ਪੁਲੀਸ ਨੇ ਕਈ ਇਲਾਕਿਆਂ ਵਿੱਚ ਕਈ ਘਰਾਂ ਦੀ ਤਲਾਸ਼ੀ ਲਈ। ਪੁਲੀਸ ਨੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜੋ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਸਨ ਅਤੇ ਸ਼ੱਕੀ ਸਨ। ਪੁਲੀਸ ਨੇ ਬਹੁਤ ਸਾਰੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਜੋ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਸ਼ਾਮਲ ਸਨ ਅਤੇ ਜਿਨ੍ਹਾਂ ਵਿਰੁੱਧ ਕੇਸ ਦਰਜ ਸਨ। ਪੁਲੀਸ ਨੇ ਉਨ੍ਹਾਂ ਨੂੰ ਇਸ ਕਾਰੋਬਾਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ । ਪੁਲੀਸ ਨੇ ਸਲੇਮ ਟਾਬਰੀ ਇਲਾਕੇ ਦੇ ਨਾਲ-ਨਾਲ ਸ਼ਹਿਰ ਦੇ ਪੌਸ਼ ਇਲਾਕੇ ਘੁਮਾਰ ਮੰਡੀ ਦੇ ਆਲੇ-ਦੁਆਲੇ ਦੇ ਇਲਾਕੇ ਦੀ ਤਲਾਸ਼ੀ ਲਈ। ਪੁਲੀਸ ਨੇ ਹਰ ਘਰ ਦੀ ਤਲਾਸ਼ੀ ਲਈ ਅਤੇ ਸਮਾਨ ਦੀ ਵੀ ਜਾਂਚ ਕੀਤੀ।
ਏਸੀਪੀ ਉੱਤਰੀ ਦਵਿੰਦਰ ਚੌਧਰੀ ਦੀ ਅਗਵਾਈ ਹੇਠ ਪੁਲੀਸ ਨੇ ਥਾਣਾ ਬਸਤੀ ਜੋਧੇਵਾਲ, ਥਾਣਾ ਸਲੇਮ ਟਾਬਰੀ, ਥਾਣਾ ਕੋਤਵਾਲੀ, ਥਾਣਾ ਦਰੇਸੀ ਸਮੇਤ ਹੋਰ ਥਾਣਿਆਂ ਦੀ ਪੁਲੀਸ ਨੇ ਚੈਕਿੰਗ ਮੁਹਿੰਮ ਚਲਾਈ। ਏਸੀਪੀ ਦਵਿੰਦਰ ਚੌਧਰੀ ਦੀ ਅਗਵਾਈ ਹੇਠ ਪੁਲੀਸ ਨੇ ਸਲੇਮ ਟਾਬਰੀ ਦੇ ਕਈ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਹਰ ਘਰ ਦੀ ਜਾਂਚ ਕੀਤੀ। ਪੁਲੀਸ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕਰਨ ਤੋਂ ਬਾਅਦ, ਏਸੀਪੀ ਖੁਦ ਤਲਾਸ਼ੀ ਲਈ ਨਿਕਲ ਗਏ। ਉਨ੍ਹਾਂ ਨੇ ਕਈ ਘਰਾਂ ਦੀ ਤਲਾਸ਼ੀ ਲਈ ਅਤੇ ਸਮਾਨ ਖੋਲ੍ਹ ਕੇ ਜਾਂਚ ਕੀਤੀ। ਸੂਤਰਾਂ ਦੀ ਮੰਨੀਏ ਤਾਂ ਪੁਲੀਸ ਨੂੰ ਇਸ ਸਮੇਂ ਜਾਂਚ ਦੌਰਾਨ ਕੁਝ ਵੀ ਨਹੀਂ ਮਿਲਿਆ ਹੈ। ਪਰ ਪੁਲੀਸ ਨੇ ਉਨ੍ਹਾਂ ਲੋਕਾਂ ਦੀ ਸੂਚੀ ਤਿਆਰ ਕੀਤੀ ਸੀ, ਜਿਨ੍ਹਾਂ ’ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦਾ ਸ਼ੱਕ ਸੀ। ਉਨ੍ਹਾਂ ਘਰਾਂ ਨੂੰ ਜ਼ਿਆਦਾਤਰ ਪੁਲੀਸ ਨੇ ਤਲਾਸ਼ੀ ਮੁਹਿੰਮ ਦੌਰਾਨ ਚੈਕ ਕੀਤਾ। ਪਰ ਪੁਲੀਸ ਨੂੰ ਉੱਥੋਂ ਵੀ ਕੁਝ ਨਹੀਂ ਮਿਲਿਆ। ਜਿਨ੍ਹਾਂ ਲੋਕਾਂ ਵਿਰੁੱਧ ਕੇਸ ਦਰਜ ਕੀਤੇ ਗਏ ਸਨ, ਉਨ੍ਹਾਂ ਦੇ ਘਰਾਂ ਦੀ ਵੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ, ਏਸੀਪੀ ਸਿਵਲ ਲਾਈਨ ਆਕਰਸ਼ੀ ਜੈਨ ਦੀ ਅਗਵਾਈ਼ ਹੇਠ, ਥਾਣਾ ਡਿਵੀਜ਼ਨ 8, ਡਿਵੀਜ਼ਨ 5, ਮਾਡਲ ਟਾਊਨ ਸਮੇਤ ਕਈ ਥਾਣਿਆਂ ਦੀ ਪੁਲੀਸ ਨੇ ਘੁਮਾਰਮੰਡੀ ਤੇ ਨੇੜਲੇ ਇਲਾਕਿਆਂ ਵਿੱਚ ਚੈਕਿੰਗ ਮੁਹਿੰਮ ਚਲਾਈ।
ਜਗਰਾਉਂ (ਪੱਤਰ ਪ੍ਰੇਰਕ): ਪੁਲੀਸ ਜਿਲ੍ਹਾ ਲੁਧਿਆਣਾ(ਦਿਹਾਤੀ) ਪੁਲੀਸ ਨੇ ਏ.ਡੀ.ਜੀ.ਪੀ ਅਨੀਤਾ ਪੁੰਜ ਅਤੇ ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਹਾਜ਼ਰੀ ਵਿੱਚ ਐਸ.ਪੀ(ਡੀ) ਪਰਮਿੰਦਰ ਸਿੰਘ,ਡੀ.ਐਸ.ਪੀ ਜਸਯਜੋਤ ਸਿੰਘ, ਡੀ.ਐਸ.ਪੀ ਗੁਰਇਕਬਾਲ ਸਿੰਘ ਦੀ ਅਗਵਾਈ ਹੇਠ ਥਾਣਾ ਸਿੱਧਵਾਂ ਬੇਟ ਦੇ ਨਸ਼ਾ ਤਸਕਰਾਂ ਦੇ ਗੜ੍ਹ ਵੱਜੋਂ ਜਾਣੇ ਜਾਂਦੇ ਪਿੰਡ ਕੁੱਲ ਗਹਿਣਾ ਵਿਖੇ ਸਰਚ ਅਪਰੇਸ਼ਨ ਕੀਤਾ। ਪੁਲੀਸ ਨੇ ਬਿਨਾਂ ਕਿਸੇ ਅਗਾਂਊ ਜਾਣਕਾਰੀ ਦੇ ਭਾਰੀ ਪੁਲੀਸ ਫੋਰਸ ਨਾਲ ਪਿੰਡ ਨੂੰ ਕਾਸੋ ਅਪ੍ਰੇਸ਼ਨ ਤਹਿਤ ਚਾਰੋਂ ਪਾਸਿਆਂ ਤੋਂ ਘੇਰਾ ਪਾ ਲਿਆ, ਇਸ ਦੌਰਾਨ ਪੁਲੀਸ ਨੇ ਸਖਤ ਰੁੱਖ ਅਪਣਾਉਂਦਿਆਂ 100 ਦੇ ਕਰੀਬ ਸ਼ੱਕੀ ਲੋਕਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ। ਪਿੰਡ ਵਿੱਚ ਆਉਣ ਜਾਣ ਵਾਲੇ ਲੋਕਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਨਸ਼ਾ ਤਸਕਰੀ ਵਿੱਚ ਗ੍ਰਸਤ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ। ਇਸ ਅਪ੍ਰੇਸ਼ਨ ਦੌਰਾਨ ਪੁਲੀਸ ਨੇ 13 ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 40.5 ਗ੍ਰਾਮ ਹੈਰੋਇਨ,380 ਪਾਬੰਦੀਸ਼ੁਦਾ ਨਸ਼ੇ ਵਾਲੀਆਂ ਗੋਲੀਆਂ, 400 ਗ੍ਰਾਮ ਅਫੀਮ, 18 ਬੋਤਲਾਂ ਨਜ਼ਾਇਜ ਸ਼ਰਾਬ, ਨਸ਼ਾ ਤਸਕਰੀ ਲਈ ਵਰਤੇ ਜਾਣ ਵਾਲੇ ਚਾਰ ਮੋਟਰਸਾਈਕਲ ਅਤੇ ਨਸਿਆਂ ਰਾਂਹੀ ਕਮਾਏ 7 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ। ਗ੍ਰਿਫਤਾਰ ਤਸਕਰਾਂ ਵਿੱਚ ਪਿੰਡ ਅੱਕੂਵਾਲ, ਭੈਣੀ ਅਰਾਈਆਂ, ਕੋਟਮਾਨ, ਮਲਸੀਹਾਂ ਬਾਂਜਣ, ਮੱਧੇਪੁਰ, ਅਗਵਾੜ ਗੁੱਜਰਾਂ, ਬਰਸਾਲ ਆਦਿ ਪਿੰਡਾਂ ਦੇ ਤਸਕਰ ਵੀ ਸ਼ਾਮਲ ਹਨ। ਇਸ ਵੱਡੀ ਸਫਲਤਾ ਉਪਰੰਤ ਏ.ਡੀ.ਜੀ.ਪੀ ਅਨੀਤਾ ਪੁੰਜ ਅਤੇ ਸੀਨੀਅਰ ਪੁਲੀਸ ਕਪਤਾਨ ਡਾ.ਅੰਕੁਰ ਗੁਪਤਾ ਦੋਵਾਂ ਅਧਿਕਾਰੀਆਂ ਨੇ ਮੀਡੀਆ ਰਾਹੀਂ ਨਸਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਤਾੜਨਾ ਕੀਤੀ ਕਿ ਜਿਹੜੇ ਕੰਮ ਸਾਡੇ ਸਮਾਜ਼ ਅਤੇ ਨੌਜਵਾਨੀ ਨੂੰ ਬਰਬਾਦੀ ਵੱਲ ਲੈ ਕੇ ਜਾਂਦੇ ਹਨ,ਉਨ੍ਹਾਂ ਤੋਂ ਬਾਜ ਆ ਜਾਓ ਨਹੀਂ ਜੇਲਾਂ ਦੀ ਤਿਆਰੀ ਕਰੋ,ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਰਕਾਰ ਅਤੇ ਪੁਲੀਸ ਵੱਲੋਂ ਆਰੰਭੀ ਮੁਹਿੰਮ ਮਾੜੇ ਕੰਮਾਂ ਦੇ ਅੰਤ ਤੱਕ ਜਾਰੀ ਰਹੇਗੀ।

Advertisement

ਮੰਡੀ ਅਹਿਮਦਗੜ੍ਹ ਵਿੱਚ ਐੱਸਐੱਸਪੀ ਗਗਨ ਅਜੀਤ ਸਿੰਘ ਦੀ ਅਗਵਾਈ ਹੇਠ ਛਾਪੇ

ਪਿੰਡ ਕੰਗਣਵਾਲ ’ਚ ਤਲਾਸ਼ੀ ਲੈਂਦੇ ਹੋਏ ਪੁਲੀਸ ਅਧਿਕਾਰੀ।

ਮੰਡੀ ਅਹਿਮਦਗੜ੍ਹ (ਪੱਤਰ ਪ੍ਰੇਰਕ): ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਚੱਲਦਿਆਂ ਸੂਬੇ ਪੱਧਰ ’ਤੇ ਕਰਵਾਇਆ ਗਿਆ ਕਾਸੋ ਆਪਰੇਸ਼ਨ ਇਸ ਇਲਾਕੇ ਵਿੱਚ ਈਦ ਉਲ ਫਿਤਰ ਦੇ ਸਬੰਧ ਵਿੱਚ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਹੁਲਾਰਾ ਦੇਣ ਵਾਲਾ ਸਾਬਤ ਹੋਇਆ। ਐੱਸ ਐੱਸ ਪੀ ਗਗਨ ਅਜੀਤ ਸਿੰਘ ਦੀ ਰਹਿਨੁਮਾਈ ਹੇਠ ਇਸ ਇਲ਼ਾਕੇ ਦੇ ਨਸ਼ਿਆਂ ਦੇ ਸਬੰਧ ਵਿੱਚ ਹਾਟ ਸਪਾਟ ਵੱਜੋਂ ਜਾਣੇ ਜਾਂਦੇ ਪਿੰਡ ਕੰਗਣਵਾਲ ਵਿਖੇ ਇਲਾਕੇ ਨੂੰ ਘੇਰ ਕੇ ਘਰਾਂ ਦੀਆਂ ਕੀਤੀਆਂ ਗਈਆਂ ਤਲਾਸ਼ੀਆਂ ਨਾਲ ਜਿੱਥੇ ਪਿੰਡ ਦੇ ਤਸਕਰਾਂ ਨੂੰ ਭਾਜੜਾਂ ਪੈ ਗਈਆਂ ਉੱਥੇ ਈਦ ਤੋਂ ਪਹਿਲਾਂ ਲੋਕਾਂ ਵਿੱਚ ਆਤਮ ਵਿਸ਼ਵਾਸ ਵਧਾਉਣ ਲਈ ਸ਼ੁਰੂ ਕੀਤੀ ਸੁਰੱਖਿਆ ਮਜ਼ਬੂਤ ਕਰਨ ਦੀ ਮੁਹਿੰਮ ਨੂੰ ਹੁਲਾਰਾ ਮਿਲਿਆ ਹੈ। ਐੱਸਐੱਸਪੀ ਗਗਨ ਅਜੀਤ ਸਿੰਘ ਨੇ ਦਾਅਵਾ ਕੀਤਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਕਰੀਬ ਇੱਕ ਮਹੀਨੇ ਬਾਅਦ ਜਿਲ੍ਹੇ ਦੇ ਸਾਰੇ ਹਾਟਸਪਾਟ ਪਿੰਡਾਂ ਵਿੱਚ ਨਸ਼ਾ ਤਸਕਰ ਜਾਂ ਤਾਂ ਆਪਣੇ ਘਰ ਛੱਡਕੇ ਕਿਤੇ ਚਲੇ ਗਏ ਹਨ ਜਾਂ ਫੇਰ ਉਨ੍ਹਾਂ ਨੇ ਤਸਕਰੀ ਛੱਡ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਿਸੇ ਵੇਲੇ ਨਸ਼ਾ ਤਸਕਰਾਂ ਤੋਂ ਡਰਦੇ ਆਪਣੇ ਮਕਾਨ ਵੇਚਨ ਲਈ ਤਿਆਰ ਬੇਠੇ ਸਨ ਉਹ ਇੱਥੇ ਰਹਿਣ ਲਈ ਤਿਆਰ ਹਨ ਅਤੇ ਨਸ਼ੇੜੀਆਂ ਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇ ਕੇ ਪੁਲੀਸ ਦੀ ਮਦਦ ਕਰ ਰਹੇ ਹਨ।

 

Advertisement

Advertisement