ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਹਿਰੀ ਵਿਭਾਗ ਵੱਲੋਂ ਰਾੜਾ ਸਾਹਿਬ ਮਾਰਕੀਟ ਤੋਂ ਦੁਕਾਨਾਂ ਚੁੱਕਣ ਦੇ ਨੋਟਿਸ ਦੇਣ ਦਾ ਮਾਮਲਾ ਭਖਿਆ

02:42 PM Apr 03, 2025 IST
ਕੈਪਸ਼ਨ - ਰਾੜਾ ਸਾਹਿਬ ਦੇ ਦੁਕਾਨਦਾਰ ਦਾ ਵਫਦ ਚੇਅਰਮੈਨ ਜਸਵਰੀ ਸਿੰਘ ਗੜ੍ਹੀ ਨੂੰ ਮਿਲਣ ਸਮੇਂ। ਫੋਟੋ ਜੱਗੀ

ਦੇਵਿੰਦਰ ਸਿੰਘ ਜੱਗੀ
ਪਾਇਲ, 3 ਅਪਰੈਲ

Advertisement

ਰਾੜਾ ਸਾਹਿਬ ਦੇ ਦੁਕਾਨਦਾਰਾਂ ਨੂੰ ਨਹਿਰੀ ਵਿਭਾਗ ਵੱਲੋਂ ਦੁਕਾਨਾਂ ਚੁੱਕਣ ਦੇ ਨੋਟਿਸ ਦੇਣ ਦੇ ਮਾਮਲੇ ਸੰਬੰਧੀ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਦੁਕਾਨਦਾਰਾਂ ਵਲੋਂ ਮੰਗ ਪੱਤਰ ਸੌਂਪਿਆ ਗਿਆ। ਜਾਣਕਾਰੀ ਰਾੜਾ ਸਾਹਿਬ ਨੇੜੇ ਲੰਘਦੀ ਬਠਿੰਡਾ ਬ੍ਰਾਂਚ ਨਹਿਰ ਦੇ ਕੰਢੇ ਅਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਕਰੀਬ 40 ਸਾਲ ਤੋਂ ਆਸ ਪਾਸ ਦੇ ਪਿੰਡਾਂ ਦੇ ਬੇਰੁਜ਼ਗਾਰਾਂ ਲੋਕ ਖੋਖੇ ਬਣਾਕੇ ਵੱਖ-ਵੱਖ ਤਰ੍ਹਾਂ ਦਾ ਸਮਾਨ ਵੇਚਦੇ ਹਨ। ਚਾਰ ਦਹਾਕਿਆਂ ਤੋਂ ਸਮੇਂ ਸਮੇਂ ਦੀਆਂ ਸਰਕਾਰਾਂ ਦੀ ਅਗਵਾਈ ਹੇਠ ਇਨ੍ਹਾਂ ਦੁਕਾਨਦਾਰਾਂ ਨੂੰ ਨਹਿਰੀ ਵਿਭਾਗ ਵਲੋਂ ਦੁਕਾਨਾਂ ਚੁਕਵਾਉਣ ਦੇ ਲਿਖ਼ਤੀ ਨੋਟਿਸ ਦਿੱਤੇ ਜਾਂਦੇ ਰਹੇ ਹਨ। ਸਾਲ 2022 ਵਿਚ ਵੋਟਾਂ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਇਹਨਾਂ ਦੁਕਾਨਦਾਰਾਂ ਨੂੰ ਦੁਕਾਨਾਂ ਨਾ ਚੁਕਵਾਉਣ ਦਾ ਭਰੋਸਾ ਦਿੱਤਾ ਸੀ ਪਰੰਤੂ ਅੱਜ ਮੌਜੂਦਾ ਸਰਕਾਰ ਵੱਲੋਂ ਵੀ ਇਨ੍ਹਾਂ ਦੁਕਾਨਦਾਰਾਂ ਨੂੰ ਫਿਰ ਨੋਟਿਸ ਜਾਰੀ ਕੀਤੇ ਗਏ ਹਨ ਜਿਸ ਤੋਂ ਖ਼ਫ਼ਾ ਹੋਏ ਦੁਕਾਨਦਾਰਾਂ ਦੇ ਵਫ਼ਦ ਨੇ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਮਿਲਕੇ ਮੰਗ ਪੱਤਰ ਸੌਂਪਿਆ।

ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੁਕਾਨਦਾਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਨਾਲ ਬੇਇਨਸਾਫੀ ਨਹੀ ਹੋਣ ਦਿੱਤੀ ਜਾਵੇ। ਉਨ੍ਹਾਂ ਨਹਿਰੀ ਵਿਭਾਗ ਕੇ ਅਧਿਕਾਰੀਆਂ ਨੂੰ 16 ਅਪਰੈਲ ਦਾ ਸਮਾਂ ਦੇ ਕੇ ਤਲਬ ਕਰ ਕੀਤਾ ਗਿਆ ਹੈ। ਇਸ ਮੌਕੇ ਸਾਬਕਾ ਪੰਚ ਲਖਵੀਰ ਸਿੰਘ ਭੀਖੀ, ਜਥੇਦਾਰ ਹਰਭਜਨ ਸਿੰਘ ਸੋਮਲ ਖੇੜੀ, ਬਾਬਾ ਨੰਦ ਸਿੰਘ ਰਾੜਾ, ਜਸਵੀਰ ਸਿੰਘ ਕਾਲਾ ਪੰਧੇਰ ਖੇੜੀ, ਲਖਵਿੰਦਰ ਸਿੰਘ ਰਾੜਾ, ਜਰਨੈਲ ਸਿੰਘ ਰਾੜਾ, ਕੇਹਰ ਸਿੰਘ ਘੁਡਾਣੀ ਕਲਾਂ, ਗੁਰਜੰਟ ਸਿੰਘ ਘਣਗਸ, ਰਾਹੁਲ ਕੁਮਾਰ ਰਾੜਾ, ਸਰਬਣ ਸਿੰਘ ਬਿਲਾਸਪੁਰ, ਨਰਿੰਦਰ ਸਿੰਘ, ਸੁਖਦੇਵ ਸਿੰਘ ਘਲੋਟੀ, ਸਤਨਾਮ ਸਿੰਘ, ਬਲਦੇਵ ਸਿੰਘ, ਜਸਵੰਤ ਸਿੰਘ, ਲਖਵੀਰ ਸਿੰਘ ਰਾਮਗੜ੍ਹ ਸਰਦਾਰਾਂ, ਉਜਾਗਰ ਸਿੰਘ, ਰਜਿੰਦਰ ਸਿੰਘ, ਲਵਪ੍ਰੀਤ ਸਿੰਘ ਘਲੋਟੀ, ਭਗਵਾਨ ਸਿੰਘ ਘੁਡਾਣੀ ਕਲਾਂ, ਰਮੇਸ਼ ਕੁਮਾਰ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।

Advertisement

Advertisement