Punjab News: ਨਕਾਬਪੋਸ਼ਾਂ ਨੇ ਮਠਿਆਈ ਦੀ ਦੁਕਾਨ ’ਚ ਵੜ ਕੇ ਕੀਤੀ ਭੰਨ-ਤੋੜ
ਬਲਵਿੰਦਰ ਸਿੰਘ ਹਾਲੀ
ਬਾਜਾਖਾਨਾ, 7 ਅਪਰੈਲ
Punjab News: ਲਾਗਲੇ ਪਿੰਡ ਸੇਢਾ ਸਿੰਘ ਵਾਲਾ ਦੇ ਬੱਸ ਸਟੈਂਡ ’ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਮਠਿਆਈਆਂ ਅਤੇ ਡੇਅਰੀ ਦੇ ਸਾਮਾਨ ਵਾਲੀ ਦੁਕਾਨ ਦੀ ਭੰਨ-ਤੋੜ ਕੀਤੀ। ਜਾਣਕਾਰੀ ਅਨੁਸਾਰ ਗੁਰੂ ਨਾਨਕ ਸਵੀਟ ਹਾਊਸ ਅਤੇ ਡੇਅਰੀ ’ਤੇ ਸ਼ਾਮ ਪੰਜ ਦੇ ਕਰੀਬ ਇਹ ਘਟਨਾ ਵਾਪਰੀ।
ਦੁਕਾਨ ਦੇ ਮਾਲਕ ਗੁਰਲਾਲ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਮੂੰਹ ’ਤੇ ਮੁੰਡਾਸੇ ਬੰਨ੍ਹੇ ਹੋਏ ਸਨ ਆਏ ਅਤੇ ਦੁਕਾਨ ਦੀ ਭੰਨ-ਤੋੜ ਕਰਨ ਲੱਗੇ। ਸ਼ਰਾਰਤੀਆਂ ਨੇ ਦੁਕਾਨ ਦੇ ਸ਼ੀਸ਼ੇ ਦਾ ਬਣੇ ਮੁੱਖ ਦਰਵਾਜ਼ੇ, ਕਾਊਂਟਰ, ਫ਼ਰਿਜਾਂ, ਸ਼ੋਅਕੇਸ਼ ਅਤੇ ਹੋਰ ਸ਼ੀਸ਼ੇ ਦੇ ਸਾਮਾਨ ਦੀ ਨੂੰ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਅਤੇ ਲਗਪਗ ਡੇਢ ਲੱਖ ਰੁਪਏ ਦੇ ਕਰੀਬ ਨੁਕਸਾਨ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਭੰਨ-ਤੋੜ ਦੇ ਕਾਰਨ ਦਾ ਹਾਲੇ ਤੱਕ ਕੋਈ ਪਤਾ ਨਹੀ ਲੱਗ ਸਕਿਆ।
ਦੁਕਾਨ ਮਾਲਕ ਨੇ ਦੱਸਿਆ ਕਿ ਇਸ ਸਾਰੇ ਨਕਾਬਪੋਸ਼ ਬਾਜਾਖਾਨਾ ਦੀ ਤਰਫ਼ੋਂ ਗੋਲਡਨ ਰੰਗ ਦੀ ਹੌਂਡਾ ਸਿਟੀ ਕਾਰ ਵਿੱਚ ਸਵਾਰ ਹੋ ਕੇ ਆਏ ਸਨ ਅਤੇ ਵਾਰਦਾਤ ਉਪਰੰਤ ਜੈਤੋ ਵੱਲ ਫਰਾਰ ਹੋ ਗਏ। ਮੌਕੇ ’ਤੇ ਥਾਣਾ ਬਾਜਾਖਾਨਾ ਦੇ ਇੰਚਾਰਜ ਬਲਰਾਜ ਸਿੰਘ ਪੁਲੀਸ ਪਾਰਟੀ ਨਾਲ ਪਹੁੰਚੇ ਅਤੇ ਨੇੜਲੀਆਂ ਥਾਵਾਂ ’ਤੇ ਲੱਗੇ ਕੈਮਰਿਆਂ ਨੂੰ ਘੋਖਿਆ। ਉਨ੍ਹਾਂ ਭਰੋਸਾ ਦਿੱਤਾ ਕਿ ਇਨ੍ਹਾਂ ਅਣਪਛਾਤਿਆਂ ਨੂੰ ਜਲਦੀ ਹੀ ਸ਼ਨਾਖਤ ਕਰ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ।